Connect with us

Punjab

ਮੋਹਾਲੀ ਦੇ ਹੋਟਲ ‘ਚੋਂ ਮਿਲੀ ਔਰਤ ਦੀ ਲਾਸ਼, ਦੋਸ਼ੀਆਂ ਦੀ ਭਾਲ ਜਾਰੀ

Published

on

ਪੰਜਾਬ: ਵੀਰਵਾਰ ਨੂੰ ਮੁਹਾਲੀ ਦੇ ਫੇਜ਼-1 ‘ਚ ਸਥਿਤ ਇੱਕ ਹੋਟਲ ਵਿੱਚ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ 31 ਸਾਲਾ ਵਿਅਕਤੀ ਵੱਲੋਂ 24 ਸਾਲਾ ਔਰਤ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਪੀੜਤਾ ਦੀ ਪਛਾਣ SBS ਨਗਰ ਜ਼ਿਲ੍ਹੇ ਦੀ ਰਹਿਣ ਵਾਲੀ ਸੁਨੀਤਾ ਵਜੋਂ ਹੋਈ ਹੈ। ਉਹ ਦੋ ਦਿਨਾਂ ਤੋਂ ਮੁਲਜ਼ਮ ਸੁਨੀਲ ਕੁਮਾਰ ਅਤੇ ਇੱਕ ਚਾਰ ਸਾਲਾ ਮੁੰਡੇ ਨਾਲ ਹੋਟਲ ‘ਚ ਰਹਿ ਰਹੀ ਸੀ।

ਘਟਨਾ ਤੋਂ ਬਾਅਦ ਮੁਲਜ਼ਮ ਹੋਇਆ ਫਰਾਰ 

ਘਟਨਾ ਤੋਂ ਬਾਅਦ ਸੁਨੀਲ ਕੁਮਾਰ ਉਸ 4 ਸਾਲਾ ਮੁੰਡੇ ਨੂੰ ਲੈ ਕਿ ਫਰਾਰ ਹੋ ਗਿਆ। ਫਰਾਰ ਹੋਏ ਸੁਨੀਲ ਕੁਮਾਰ ਦੀ ਭਾਲ ਜਾਰੀ ਹੈ। ਹੋਟਲ ਸਟਾਫ ਨੇ ਸਵੇਰੇ 10.30 ਵਜੇ ਪੁਲਿਸ ਨੂੰ ਹੱਤਿਆ ਦੀ ਸੂਚਨਾ ਦਿੱਤੀ ਜਿਸ ਤੋਂ ਬਾਅਦ ਫੋਰੈਂਸਿਕ ਟੀਮ ਮੌਕੇ ‘ਤੇ ਉੱਥੇ ਪਹੁੰਚ ਗਈ। ਹੋਟਲ ਸਟਾਫ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਦੋਵੇਂ ਜਣੇ 2 ਦਿਨ ਤੋਂ ਆਪਣੇ ਆਪ ਨੂੰ ਪਤੀ-ਪਤਨੀ ਦੱਸ ਕੇ ਉੱਥੇ ਰਹਿ ਰਹੇ ਸਨ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਉਹ ਦੋਵੇਂ ਸੱਚ ਵਿਚ ਪਤੀ ਪਤਨੀ ਸਨ ਜਾਂ ਨਹੀਂ।

DSP ਮੋਹਿਤ ਅਗਰਵਾਲ ਦਾ ਬਿਆਨ 

ਡਿਪਟੀ ਸੁਪਰਡੈਂਟ ਆਫ ਪੁਲਿਸ (DSP) ਮੋਹਿਤ ਅਗਰਵਾਲ ਨੇ ਕਿਹਾ,“ਔਰਤ ਦੀ ਗਰਦਨ ‘ਤੇ ਤੇਜ਼ਧਾਰ ਹਥਿਆਰ ਦੇ ਨਿਸ਼ਾਨ ਸਨ। ਉਹ ਵਿਅਕਤੀ ਫਰਾਰ ਹੈ ਪਰ ਸਾਡੀਆਂ ਟੀਮਾਂ ਜਲਦੀ ਹੀ ਉਸ ਨੂੰ ਫੜ੍ਹ ਲੈਣਗੀਆਂ।”