Connect with us

News

ਤੀਸਰਾ ਮਾਤਾ ਸੁਰਜੀਤ ਕੌਰ ਅਠੌਲਾ ਯਾਦਗਾਰੀ ਐਵਾਰਡ ਡਾ. ਜਗਦੀਸ਼ ਵਾਡੀਆ ਦੀ ਝੋਲੀ

Published

on

ਪਿਛਲੇ 34 ਸਾਲਾਂ ਤੋਂ ਨਿਰੰਤਰ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਜੁੱਟੀ ਚਰਚਿੱਤ ਸਾਹਿਤਕ ਸੰਸਥਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ “ਗੁਰੂ ਨਾਨਕ ਦੇਵ ਜੀ ਦੀ ਔਰਤ ਪ੍ਰਤੀ ਦ੍ਰਿਸ਼ਟੀ” ਵਿਸ਼ੇ ਤੇ ਇਕ ਸੈਮੀਨਾਰ ਅਤੇ ਕਵੀ ਦਰਬਾਰ ਅੱਜ ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ ।

ਜਿਸ ਉਪਰ ਮੁੱਖ ਬੁਲਾਰਾ ਡਾ: ਨੀਲਮ ਸੇਠੀ (ਪ੍ਰਿੰਸੀਪਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਕਲਾਨੌਰ) ਨੇ ਪੇਪਰ ਪੜ੍ਹਿਆ, ਜਿਸ ਤੁਪਰ ਭੱਖਵੀਂ ਪਰ ਉਸਾਰੂ ਬਹਿਸ ਹੋਈ । ਇਸ ਮੌਕੇ ਤੀਸਰਾ “ਮਾਤਾ ਸੁਰਜੀਤ ਕੌਰ ਅਠੌਲਾ” ਯਾਦਗਾਰੀ ਐਵਾਰਡ ਡਾ: ਜਗਦੀਸ਼ ਕੌਰ ਵਾਡੀਆ (ਸਾ: ਜੁਆਇੰਟ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ) ਨੂੰ ਦਿੱਤਾ ਗਿਆ । ਇਸ ਮੋਕੇ ਹਰਮੇਸ਼ ਕੌਰ ਜੋਧੇ ਦੀ ਪੁਸਤਕ “ਨਦੀ ਦਾ ਗੀਤ” ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਿਤ ਕੀਤੀ ਗਈ । ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਮੈਡਮ ਖੁਸ਼ਮੀਤ ਕੌਰ ਬਮਰਾਹ ਸੀ.ਡੀ.ਪੀ.ਓ. ਰਈਆ, ਡਾ: ਸੁਖਬੀਰ ਕੌਰ ਮਾਹਲ (ਪ੍ਰਿੰਸੀਪਲ ਖਾਲਸਾ ਕਾਲਜ ਅੰਮ੍ਰਿਤਸਰ), ਡਾ: ਰਾਜਵਿੰਦਰ ਕੌਰ (ਪ੍ਰੋ: ਹਿੰਦੂ ਪੁਤਰੀ ਪਾਠਸ਼ਾਲਾ ਕਾਲਜ ਧਾਰੀਵਾਲ), ਸ਼ਾਇਰਾ ਰਣਜੀਤ ਕੌਰ ਸਵੀ (ਮਲੇਰ ਕੋਟਲਾ), ਸ਼ਾਇਰਾ ਰਜਨੀ ਵਾਲੀਆ (ਕਪੂਰਥਲਾ), ਰਣਜੀਤ ਕੌਰ ਮੁੱਖ ਅਧਿਆਪਕਾ ਸਰਕਾਰੀ ਮਿਡਲ ਸਕੂਲ, ਸਭਾ ਦੀ ਪ੍ਰਧਾਨ ਮੈਡਮ ਸੁਖਵੰਤ ਕੌਰ ਵੱਸੀ ਆਦਿ ਸ਼ੁਸ਼ੋਭਿਤ ਹੋਏੇ ।

ਮੰਚ ਸੰਚਾਲਨ ਕਰ ਰਹੇ ਸਭਾ ਦੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਪਿਛਲੀਆਂ ਸਰਗਰਮੀਆਂ ਤੇ ਇਕ ਝਾਤ ਪਾਈ ਅਤੇ ਸਮੁੱਚੇ ਸਮਾਗਮ ਨੂੰ ਤਰਤੀਬ ਦਿੱਤੀ । ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਦੀਪ ਦਵਿੰਦਰ ਸਿੰਘ, ਧਰਮਿੰਦਰ ਔਲਖ, ਮੱਖਣ ਕੁਹਾੜ, ਪ੍ਰਿੰਸੀਪਲ ਰਘਬੀਰ ਸਿੰਘ ਸੋਹਲ, ਰਤਨ ਸਿੰਘ ਭੁੱਲਰ, ਕਰਨੈਲ ਸਿੰਘ ਰੰਧਾਵਾ, ਮਾ: ਕੁਲਵਮੰਤ ਸਿੰਘ ਫੇਰੂਮਾਨ, ਐਡਵੋਕੇਟ ਸ਼ੁਕਰਗੁਜਾਰ ਸਿੰਘ (ਐਂਕਰ ਦੂਰਦਰਸ਼ਨ), ਪ੍ਰਧਾਨ ਸੰਤੋਖ ਸਿੰਘ ਗੁਰਾਇਆ ਆਦਿ ਨੇ ਮਹਿਲਾ ਦਿਵਸ ਸੰਬੰਧੀ ਆਪਣੇ ਵਿਚਾਰ ਪ੍ਰਗਟਾਏ । ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਰਾਜਿੰਦਰ ਕੌਰ ਬਾਠ, ਰਾਜਵਿੰਦਰ ਕੌਰ ਰਾਜ, ਸੁਰਿੰਦਰ ਖਿਲਚੀਆਂ, ਕਾਜਲ ਸ਼ਰਮਾ, ਸੁਖਵਿੰਦਰ ਕੌਰ ਟੌਂਗ, ਜੀਤ ਕੌਰ ਢਿੱਲੋਂ, ਮੀਨੂੰ ਬਾਵਾ, ਪੂਜਾ ਦਾਦਰ, ਗੁਰਤਿੰਦਰ ਕੌਰ, ਮਹਿੰਦਰਜੀਤ ਕੌਰ ਫੇਰੂਮਾਨ, ਰਾਜਿੰਦਰ ਕੌਰ ਧਰਦਿਉ, ਗੁਰਵਿੰਦਰ ਕੌਰ, ਸ਼ਰਨਜੀਤ ਕੌਰ, ਗੁਰਮੀਤ ਕੌਰ ਬੱਲ, ਸਰਬਪ੍ਰੀਤ ਕੌਰ ਤੋਂ ਇਲਾਵਾ ਲਾਲੀ ਕਰਤਾਪੁਰੀ, ਡਾ: ਪਰਮਜੀਤ ਸਿੰਘ ਬਾਠ, ਮੱਖਣ ਸਿੰਘ ਭੈਣੀਵਾਲ, ਮਨਜੀਤ ਸਿੰਘ ਵੱਸੀ, ਮਨਜੀਤ ਸਿੰਘ ਕੰਬੋ, ਮੁਖਤਾਰ ਗਿੱਲ, ਵਿਸ਼ਾਲ, ਬਖਤੌਰ ਧਾਲੀਵਾਲ, ਨਵਦੀਪ ਸਿੰਘ ਬਦੇਸ਼ਾ, ਬਲਦੇਵ ਕ੍ਰਿਸ਼ਨ ਸ਼ਰਮਾ, ਗੁਰਪ੍ਰੀਤ ਸਿੰਘ ਧੰਜਲ, ਸੁਖਰਾਜ ਸਿੰਘ ਭੁੱਲਰ, ਗੁਰਮੇਜ ਸਿੰਘ ਸਹੋਤਾ, ਜੱਸਾ ਸਿੰਘ ਜੌਹਰੀ, ਸਰਬਜੀਤ ਸਿੰਘ ਪੱਡਾ, ਜਗਦੀਸ਼ ਸਿੰਘ ਬਮਰਾਹ, ਸੰਤੋਖ ਸਿੰਘ ਪੰਨੂੰ, ਅਕਾਸ਼ਦੀਪ ਸਿੰਘ, ਕਰਨਪ੍ਰੀਤ ਸਿੰਘ, ਸਤਰਾਜ ਜਲਾਲਾਂਬਾਦੀ, ਅਜੀਤ ਸਿੰਘ ਸਠਿਆਲਵੀ, ਅਰਜਿੰਦਰ ਬੁਤਾਲਵੀ, ਓਮ ਪ੍ਰਕਾਸ਼ ਭਗਤ, ਹਰਸ਼ਰਨ ਸਿੰਘ, ਨਵਨੀਤ ਸਿੰਘ ਜੰਡਿਆਲਾ ਗੁਰੂ, ਰਮੇਸ਼ ਕੁਮਾਰ ਜਾਨੂੰ, ਡਾ: ਦਲਜੀਤ ਸਿੰਘ ਮਹਿਤਾ, ਰਣਜੀਤ ਸਿੰਘ ਕੋਟ ਮਹਿਤਾਬ, ਜਗਦੀਸ਼ ਸਹੋਤਾ, ਜੋਬਨ ਰਿਆੜ, ਸਕੱਤਰ ਸਿੰਘ ਪੁਰੇਵਾਲ, ਜਸਪਾਲ ਸਿੰਘ ਧੂਲਕਾ, ਨਵਰੂਪ ਸਲਵਾਨ, ਅਮਨਪ੍ਰੀਤ ਸਿੰਘ ਅਠੌਲਾ, ਸੰਨਪ੍ਰੀਤ ਸਿੰਘ, ਦਵਿੰਦਰ ਸਿੰਘ, ਮਨਿੰਦਰ ਸਿੰਘ, ਹਰਸ਼ਰਨ ਸਿੰਘ ਆਦਿ ਨੇ ਕਾਵਿ ਰਚਨਾਵਾਂ ਪੇਸ਼ ਕੀਤੀਆਂ ।

ਹਰਮੇਸ਼ ਕੌਰ ਜੋਧੇ ਦੀ ਪੁਸਤਕ “ਨਦੀ ਦਾ ਗੀਤ’ ਲੋਕ ਅਰਪਿਤ