Punjab
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦੋਨੋਂ ਗੇਟ ਹੋਏ ਬੰਦ..

8 ਨਵੰਬਰ 2023 (ਕਮਲ ਦੁਆ) : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦੋਨੋਂ ਗੇਟ ਬੰਦਕਰ ਦਿੱਤੇ ਗਏ ਹਨ । ਕੁਝ ਸਮਾਂ ਪਹਿਲਾਂ ਹੋਈ ਲੜਕੀ ਜਸ਼ਨਦੀਪ ਕੌਰ ਦੀ ਮੌਤ ਦਾ ਮਾਮਲਾ ਇੱਕ ਵਾਰ ਫਿਰ ਤੋਂ ਗਰਮਾ ਗਿਆ ਹੈ । ਪ੍ਰੋਫੈਸਰ ਸੁਰਜੀਤ ਉੱਪਰ ਕਾਰਵਾਈ ਨਾ ਕਰਨ ਦੇ ਚਲਦੇ ਯੂਨੀਵਰਸਿਟੀ ਦੇ ਅੱਜ ਦੋਨੋਂ ਮੁੱਖ ਗੇਟ ਬੰਦ ਕਰਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ । ਫਿਲਹਾਲ ਪੁਲਿਸ ਵੱਲੋਂ ਭਾਰੀ ਗਿਣਤੀ ਦੇ ਵਿੱਚ ਮੌਕੇ ਦੇ ਉੱਪਰ ਮੌਜੂਦ ਹੈ ਤੇ ਯੂਨੀਵਰਸਿਟੀ ਦੇ ਬਾਹਰ ਵਿਦਿਆਰਥੀ ਕਾਫੀ ਵੱਡੀ ਗਿਣਤੀ ਦੇ ਵਿੱਚ ਖੜੇ ਹਨ। ਵਿਦਿਆਰਥੀ ਕੰਧਾਂ ਟੱਪ ਟੱਪ ਕੇ ਯੂਨੀਵਰਸਿਟੀ ਦੇ ਅੰਦਰ ਦਾਖਿਲ ਹੋ ਰਹੇ ਹਨ।