Connect with us

Punjab

BREAKING : ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਨੇ 77 ਕਿਲੋ ਹੈਰੋਇਨ ਦੀ ਖੇਪ ਕੀਤੀ ਬਰਾਮਦ

Published

on

ਚੰਡੀਗੜ੍ਹ, 6 ਜੁਲਾਈ 2023- ਪੰਜਾਬ ਪੁਲਿਸ ਦੇ ਵਲੋਂ ਵਿੱਢੀ ਮੁਹਿੰਮ ਤਹਿਤ ਇੱਕ ਵਾਰ ਫਿਰ ਨਸ਼ੇ ਤੇ ਵੱਡੀ ਕਾਰਵਾਈ ਕੀਤੀ ਗਈ ਹੈ। ਦੱਸ ਦੇਈਏ ਕਿ ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਲੋਂ ਫਿਰੋਜ਼ਪੁਰ ਤੋਂ ਕਰੀਬ 77 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ‘ਤੇ ਓਥੇ ਹੀ (41 ਕਿਲੋ + 36 ਕਿਲੋ) ਅਤੇ 3 ਪਿਸਤੌਲ (1/3) ਬਰਾਮਦ ਕੀਤੇ ਗਏ ਹਨ।ਬਰਾਮਦ ਹੋਈ ਹੈਰੋਇਨ ਦੀ ਕੌਮਾਂਤਰੀ ਬਜ਼ਾਰ ਵਿਚ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ।

ਮਿਲੀ ਜਾਣਕਾਰੀ ਮੁਤਾਬਿਕ, ਇਸ ਹੈਰੋਇਨ ਦੀ ਵੱਡੀ ਖੇਪ ਦੇ ਸਣੇ 4 ਨਸ਼ਾ ਤਸਕਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਬਾਰੇ ਪੁਲਿਸ ਵਲੋਂ ਖੁਲਾਸਾ ਕਰਨਾ ਹਜੇ ਬਾਕੀ ਹੈ।