HIMACHAL PRADESH
BREAKING: ਰਿਸ਼ੀਕੇਸ਼ ‘ਚ ਜ਼ਮੀਨ ਖਿਸਕਣ ਕਾਰਨ ਰਿਜ਼ੋਰਟ ‘ਤੇ ਡਿੱਗਿਆ ਮਲਬਾ, 5 ਲਾ+ਪ+ਤਾ….

14AUGUST 2023: ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਪਿਛਲੇ ਦੋ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਉੱਤਰਾਖੰਡ ਦੇ ਪੌੜੀ ਜ਼ਿਲ੍ਹੇ ਦੇ ਲਕਸ਼ਮਣਝੁਲਾ ਨੇੜੇ ਜ਼ਮੀਨ ਖਿਸਕਣ ਕਾਰਨ ਪੰਜ ਲੋਕ ਲਾਪਤਾ ਹੋ ਗਏ ਹਨ।
ਪੌੜੀ ਦੀ ਐੱਸਐੱਸਪੀ ਸ਼ਵੇਤਾ ਚੌਬੇ ਨੇ ਦੱਸਿਆ ਕਿ ਜ਼ਮੀਨ ਖਿਸਕਣ ਕਾਰਨ ਮਲਬਾ ਇੱਕ ਰਿਜ਼ੋਰਟ ‘ਤੇ ਡਿੱਗਿਆ, ਜਿਸ ਦੇ ਹੇਠਾਂ ਚਾਰ-ਪੰਜ ਲੋਕ ਫਸ ਗਏ।
ਇਸ ਦੌਰਾਨ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਬਾਰਿਸ਼ ਦੀ ਸਥਿਤੀ ‘ਤੇ ਨਜ਼ਰ ਰੱਖਣ ਲਈ ਸੋਮਵਾਰ ਸਵੇਰੇ ਉੱਚ ਪੱਧਰੀ ਮੀਟਿੰਗ ਕੀਤੀ। ਚਾਰਧਾਮ ਯਾਤਰਾ ਦੋ ਦਿਨਾਂ ਲਈ ਰੋਕ ਦਿੱਤੀ ਗਈ ਹੈ।
ਬਾਰਸ਼ ਕਾਰਨ ਜ਼ਿਆਦਾਤਰ ਨਦੀਆਂ ‘ਚ ਤੇਜ਼ੀ ਹੈ ਅਤੇ ਗੰਗਾ ਨਦੀ ਟਿਹਰੀ, ਹਰਿਦੁਆਰ ਅਤੇ ਰਿਸ਼ੀਕੇਸ਼ ‘ਚ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ।
ਉੱਤਰਾਖੰਡ ਦੇ ਮਾਲਦੇਵਤਾ ‘ਚ ਲਗਾਤਾਰ ਮੀਂਹ ਕਾਰਨ ਦੇਹਰਾਦੂਨ ਡਿਫੈਂਸ ਕਾਲਜ ਦੀ ਇਮਾਰਤ ਪੂਰੀ ਤਰ੍ਹਾਂ ਢਹਿ ਗਈ ਹੈ। ਇਸ ਦੇ ਨਾਲ ਹੀ ਮੰਦਾਕਿਨੀ ਨਦੀ ‘ਚ ਹੜ੍ਹ ਆਉਣ ਕਾਰਨ ਰੁਦਰਪ੍ਰਯਾਗ-ਗੌਰੀਕੁੰਡ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ।
ਦੂਜੇ ਪਾਸੇ ਹਿਮਾਚਲ ਦੇ ਸੋਲਨ ‘ਚ ਸੋਮਵਾਰ ਨੂੰ ਬੱਦਲ ਫਟਣ ਕਾਰਨ ਇਕ ਹੀ ਪਰਿਵਾਰ ਦੇ 7 ਲੋਕਾਂ ਦੀ ਮੌਤ ਹੋ ਗਈ। ਪਿੰਡ ਜਾਦੋਂ ਵਿੱਚ ਦੇਰ ਰਾਤ ਵਾਪਰੀ ਇਸ ਘਟਨਾ ਵਿੱਚ ਦੋ ਘਰ ਵਹਿ ਗਏ, ਜਿਸ ਵਿੱਚ 3 ਲਾਪਤਾ ਹਨ।