Punjab
Breaking News: ਮਸ਼ਹੂਰ ਯੂਨੀਵਰਸਿਟੀ ਦੇ ਹੋਸਟਲ ‘ਚ ਵਿਦਿਆਰਥੀ ਨੇ ਚੁੱਕਿਆ ਖੌਫਨਾਕ ਕਦਮ

ਚੰਡੀਗੜ੍ਹ15ਅਕਤੂਬਰ 2023 : ਪੰਜਾਬ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਨੇ ਖੌਫਨਾਕ ਕਦਮ ਚੁੱਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹੋਸਟਲ ਨੰ. 2 ‘ਚ ਵਿਦਿਆਰਥੀ ਪ੍ਰਦੀਪ ਕੁਮਾਰ ਨੇ ਫਾਹਾ ਲੈ ਲਿਆ ਹੈ। ਉਸ ਦੇ ਆਸ-ਪਾਸ ਕੋਈ ਵੀ ਸੁਸਾਈਡ ਨੋਟ ਨਹੀ ਬਰਾਮਦ ਹੋਇਆ ਹੈ। ਵਿਦਿਆਰਥੀ ਮਹਿੰਦਰਗੜ੍ਹ ਹਰਿਆਣਾ ਦਾ ਰਹਿਣ ਵਾਲਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਵਿਦਿਆਰਥੀ ਨੇ ਕਈ ਵਾਰ ਪ੍ਰਵੇਸ਼ ਪ੍ਰੀਖਿਆ ਦਿੱਤੀ ਸੀ ਜਿਸ ਵਿੱਚ ਉਹ ਸਫ਼ਲ ਨਹੀਂ ਹੋਇਆ ਸੀ। ਇਸ ਕਾਰਨ ਉਹ ਕਾਫੀ ਸਮੇਂ ਤੋਂ ਪ੍ਰੇਸ਼ਾਨ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਖੁਦਕੁਸ਼ੀ ਕਰਨ ਤੋਂ ਪਹਿਲਾਂ ਪ੍ਰਦੀਪ ਨੇ ਆਪਣੇ ਪਰਿਵਾਰ ਨਾਲ ਗੱਲ ਕੀਤੀ ਸੀ ਅਤੇ ਦੱਸਿਆ ਸੀ ਕਿ ਉਹ ਦਾਖਲਾ ਪ੍ਰੀਖਿਆ ‘ਚ ਕਾਮਯਾਬ ਨਹੀਂ ਹੋ ਸਕਿਆ। ਇਸ ਕਾਰਨ ਉਹ ਕੋਈ ਗਲਤ ਕਦਮ ਚੁੱਕ ਸਕਦਾ ਹੈ।