India
ਮੋਗਾ ‘ਚ ਇਟਾਂ ਦੇ ਭੱਠੇ ਅਤੇ ਰਾਇਸ ਸ਼ੈਲਰਾਂ ਨੂੰ ਕਰਫ਼ਿਊ ‘ਚ ਛੋਟ

28 ਮਾਰਚ : ਮੋਗਾ 28 ਮਾਰਚ: ਕੋਰੋਨਾ ਵਾਇਰਸ ਕਾਰਨ ਲੱਗੇ ਕਰਫ਼ਿਊ ਨਾਲ ਸਾਰੇ ਕੰਮ ਠੱਪ ਹੋਏ ਪਏ ਹਨ, ਜਿਸ ਕਾਰਨ ਜਨ-ਜੀਵਨ ਬਹੁਤ ਪ੍ਰਭਾਵਿਤ ਹੋ ਰਿਹਾ ਹੈ। ਇਸ ਕਾਰਨ ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਵੱਲੋ ਜ਼ਿਲ੍ਹਾ ਮੋਗਾ ਅੰਦਰ ਪੈਦੇ ਭੱਠਿਆਂ ਅਤੇ ਸ਼ੈਲਰ ਮਾਲਕਾਂ ਨੂੰ ਸਵੇਰੇ 6:00 ਵਜੇ ਤੋ 8:00 ਵਜੇ ਤੱਕ ਆਪਣੇ ਭੱਠਿਆਂ ਅਤੇ ਸ਼ੈਲਰਾਂ ਤੇ ਆਪਣੇ ਵਹੀਕਲਾਂ ਸਮੇਤ ਜਾਣ ਲਈ ਕਰਫਿਊ ਦੌਰਾਨ ਛੋਟ ਜਾਰੀ ਕੀਤੀ ਗਈ ਹੈ।
ਸੈਲਰਾਂ ਵਿੱਚ ਲੇਬਰ ਕੰਮ ਕਰਦੀ ਹੈ ਜੋ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਲਈ ਆਪਣੇ ਮਾਲਕਾਂ ਤੇ ਨਿਰਭਰ ਕਰਦੀ ਹੈ। ਕਰਫਿਊ ਹੋਣ ਕਾਰਣ ਮਾਲਕ ਆਪਣੇ ਭੱਠਿਆਂ ਅਤੇ ਸ਼ੈਲਰਾਂ ਤੇ ਨਹੀ ਜਾ ਸਕਦੇ ਜਿਸ ਕਰਕੇ ਲੇਬਰ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ. ਇਸ ਲਈ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਇਹ ਭੱਠਾ/ਸ਼ੈਲਰ ਮਾਲਕ ਆਪਣੇ ਭੱਠਿਆਂ ਅਤੇ ਸ਼ੈਲਰਾਂ ਦੀ ਲੇਬਰ ਦੀਆਂ ਰੋਜ਼ਾਨਾ ਦੀਆਂ ਲੋੜਾ ਪੂਰੀਆਂ ਕਰਨ ਲਈ ਲੋੜੀਦੇ ਪ੍ਰਬੰਧ ਕਰਨ ਉਪਰੰਤ ਸਵੇਰੇ 9:00 ਵਜੇ ਤੱਕ ਆਪਣੇ ਰਿਹਾਇਸ਼ੀ ਸਥਾਨਾਂ ਤੇ ਆਉਣ ਲਈ ਪਾਬੰਦ ਹੋਣਗੇ। ਸੰਦੀਪ ਹੰਸ ਨੇ ਦੱਸਿਆ ਕਿ ਅਜਿਹਾ ਕਰਦੇ ਸਮੇ ਉਹ ਕੋਵਿਡ-19 ਸਬੰਧੀ ਭਾਰਤ ਸਰਕਾਰ/ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣਗੇ ਅਤੇ ਸਮਾਜਿਕ ਦੂਰੀ ਦੇ ਨਿਯਮ ਨੂੰ ਆਪਣੇ ਆਪਣੇ ਸੰਸਥਾਨ ਵਿੱਚ ਲਾਗੂ ਕਰਵਾਉਣਗੇ। ਉਨ੍ਹਾਂ ਦੱਸਿਆ ਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਕੁਤਾਹੀਕਾਰ ਵਿਰਰੁੱਧ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਕਰਾਵਾਈ ਅਮਲ ਵਿੱਚ ਲਿਆਂਦੀ ਜਾਵੇਗੀ।