Connect with us

Amritsar

ਕੋਰੋਨਾ ਦੇ ਵੱਧ ਰਹੇ ਕੇਹਰ ਨੂੰ ਵੇਖਦੇ ਹੋਏ ਦਰਬਾਰ ਸਾਹਿਬ ‘ਚ ਸਫ਼ਾਈ ਸ਼ੁਰੂ

Published

on

28 ਮਾਰਚ : ਕੋਰੋਨਾ ਵਾਇਰਸ ਦੇ ਵੱਧ ਰਹੇ ਕਹਿਰ ਨੂੰ ਵੇਖਦੇ ਹੋਏ ਐਸ ਜੀ ਪੀ ਸੀ ਵੱਲੋਂ ਸਚਖੰਡ ਸ਼੍ਰੀ ਹਰਿ ਮੰਦਿਰ ਸਾਹਿਬ ਦੀ ਸਰਾਂ ਅਤੇ ਚੁਗਰਦੇ ਦੀ ਸਾਫ਼ ਸਫਾਈ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਐਸ ਜੀ ਪੀ ਸੀ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਵਿੱਚ ਦੇਸ਼ਾਂ ਵਿਦੇਸ਼ਾਂ ਵਿੱਚੋਂ ਸੰਗਤਾਂ ਆ ਕੇ ਸਰਾਵਾਂ ਚ ਰਹੀਆਂ ਸਨ, ਇਸ ਕਰਕੇ ਕੋਰੋਨਾ ਦਾ ਖ਼ਤਰਾ ਬਣਿਆ ਹੋਇਆ ਹੈ, ਜਿਸ ਦੇ ਮੱਦੇਨਜ਼ਰ ਸਾਫ਼ ਸਫ਼ਾਈ ਸ਼ੁਰੂ ਕੀਤੀ ਗਈ ਹੈ। ਇਸ ਦੇ ਲਈ ਫਾਇਰ ਬ੍ਰਿਗੇਡ ਵਿਭਾਗ ਦੀ ਮਦਦ ਲਈ ਗਈ ਹੈ। ਪਾਣੀ ਨਾਲ ਸਾਰੀਆਂ ਸਰਾਵਾਂ ਅਤੇ ਸ਼੍ਰੀ ਹਰਿਮੰਦਰ ਸਾਹਿਬ ਜੀ ਦਾ ਚੋਗਿਰਦਾ ਸਾਫ਼ ਕੀਤਾ ਜਾ ਰਿਹਾ ਹੈ।