WORLD
ਬ੍ਰਿਕਸ ਸੰਮੇਲਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਿਕਸ ਨੇਤਾਵਾਂ ਦੀ ਰਿਟਰੀਟ ਲਈ ਪਹੁੰਚੇ ਸਮਰ ਪੈਲੇਸ
23ਅਗਸਤ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੂਹ ਦੇ ਹੋਰ ਨੇਤਾਵਾਂ ਨਾਲ ‘ਬ੍ਰਿਕਸ ਲੀਡਰਜ਼ ਰੀਟਰੀਟ’ ਅਤੇ ਵਿਸ਼ਵੀ ਵਿਕਾਸ ‘ਤੇ ਚਰਚਾ ਕਰਨ ਲਈ ਮੰਗਲਵਾਰ ਨੂੰ ਇੱਥੇ ਸਮਰ ਪੈਲੇਸ ਪਹੁੰਚੇ।ਪੀਐੱਮ ਮੋਦੀ ਦੱਖਣੀ ਅਫਰੀਕਾ ਅਤੇ ਗ੍ਰੀਸ ਦੇ ਚਾਰ ਦਿਨਾਂ ਦੌਰੇ ‘ਤੇ ਇੱਥੇ ਪਹੁੰਚੇ। ਦੱਖਣੀ ਅਫਰੀਕਾ ਵਿੱਚ ਇਸ ਸਮੇਂ ਦੌਰਾਨ, ਉਹ 15ਵੇਂ ਬ੍ਰਿਕਸ ਸੰਮੇਲਨ ਵਿੱਚ ਹਿੱਸਾ ਲੈਣਗੇ। 2019 ਤੋਂ ਬਾਅਦ ਇਹ ਬ੍ਰਿਕਸ, ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫ਼ਰੀਕਾ ਦੇ ਮੈਂਬਰਸ਼ਿਪ ਸਮੂਹ ਦਾ ਅਜਿਹਾ ਪਹਿਲਾ ਸੰਮੇਲਨ ਹੈ, ਜਿਸ ਵਿੱਚ ਸਾਰੇ ਆਗੂ ਨਿੱਜੀ ਤੌਰ ‘ਤੇ ਹਾਜ਼ਰ ਹੋਏ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਐਕਸ (ਪਹਿਲਾਂ ਟਵਿੱਟਰ) ‘ਤੇ ਲਿਖਿਆ, “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਿਕਸ ਲੀਡਰਜ਼ ਰੀਟਰੀਟ ਵਿੱਚ ਸ਼ਾਮਲ ਹੋਣ ਲਈ ਸਮਰ ਪੈਲੇਸ ਪਹੁੰਚੇ। ਮੇਜ਼ਬਾਨ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਵੱਲੋਂ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ ਗਿਆ।ਉਸਨੇ ਕਿਹਾ, “ਪ੍ਰਧਾਨ ਮੰਤਰੀ ਬ੍ਰਿਕਸ ਦੇ ਹੋਰ ਨੇਤਾਵਾਂ ਨਾਲ ਆਲਮੀ ਵਿਕਾਸ ‘ਤੇ ਚਰਚਾ ਕਰਨਗੇ ਅਤੇ ਗਲੋਬਲ ਚੁਣੌਤੀਆਂ ਦਾ ਹੱਲ ਲੱਭਣ ਲਈ ਬ੍ਰਿਕਸ ਫੋਰਮ ਦਾ ਲਾਭ ਉਠਾਉਣਗੇ।”