Punjab
ਪਾਕਿ ਨੀ ਆ ਰਿਹਾ ਬਾਜ,ਸਰਹੱਦ ਪਾਰ ਤੋਂ ਆ ਰਹੇ ਇੱਕ ਡਰੋਨ ਨੂੰ ਬੀਐਸਐਫ ਨੇ 15 ਰਾਉਂਡ ਫਾਇਰਿੰਗ ਕੀਤੀ

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਸੋਮਵਾਰ ਨੂੰ ਭਾਰਤ-ਪਾਕਿ ਸਰਹੱਦ ‘ਤੇ ਸਥਿਤ ਬੀ.ਓ.ਪੀ. ਰਾਜਾਤਾਲ ਇਲਾਕੇ ਵਿੱਚ ਭਾਰਤੀ ਸੁਰੱਖਿਆ ਏਜੰਸੀਆਂ ਯਾਨੀ ਬੀਐਸਐਫ ਨੇ ਇੱਕ ਵਾਰ ਫਿਰ 15 ਰਾਉਂਡ ਫਾਇਰਿੰਗ ਕਰਕੇ ਪਾਕਿਸਤਾਨ ਤੋਂ ਆ ਰਹੇ ਇੱਕ ਡਰੋਨ ਨੂੰ ਮਾਰ ਦਿੱਤਾ ਹੈ, ਜਿਸ ਨੂੰ ਬਰਾਮਦ ਕਰ ਲਿਆ ਗਿਆ ਹੈ।
ਇਸ ਵੇਲੇ ਬੀ.ਐਸ.ਐਫ. ਤਲਾਸ਼ੀ ਮੁਹਿੰਮ ਜਾਰੀ ਹੈ। ਦੱਸ ਦੇਈਏ ਕਿ ਪਾਕਿਸਤਾਨ ਪੰਜਾਬ ਨਾਲ ਲੱਗਦੀ ਭਾਰਤ-ਪਾਕਿ ਸਰਹੱਦ ‘ਤੇ ਡਰੋਨ ਰਾਹੀਂ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਭਾਰਤ ‘ਚ ਘੁਸਪੈਠ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ।