Connect with us

Punjab

BSF ਨੇ 2 ਪਾਕਿਸਤਾਨੀ ਡਰੋਨ ਸਮੇਤ 6 ਕਰੋੜ ਦੀ ਹੈਰੋਇਨ ਕੀਤੀ ਜ਼ਬਤ

Published

on

PUNJAB : ਅੰਮ੍ਰਿਤਸਰ ‘ਚ ਬੀ.ਐੱਸ.ਐੱਫ ਨੂੰ ਵੱਡੀ ਕਾਮਯਾਬੀ ਮਿਲੀ ਹੈ | ਅੰਮ੍ਰਿਤਸਰ ਦੀ ਟੀਮ ਨੇ 2 ਵੱਖ-ਵੱਖ ਮਾਮਲਿਆਂ ਵਿੱਚ 6 ਕਰੋੜ ਦੀ ਹੈਰੋਇਨ ਅਤੇ 2 ਪਾਕਿਸਤਾਨੀ ਡਰੋਨ ਬਰਾਮਦ ਕੀਤੇ ਹਨ।

ਜਾਣਕਾਰੀ ਮੁਤਾਬਕ ਪਹਿਲਾ ਡਰੋਨ ਸਰਹੱਦੀ ਪਿੰਡ ਕਾਹਨਗੜ੍ਹ ਦੇ ਇਲਾਕੇ ਵਿੱਚ ਫੜਿਆ ਗਿਆ, ਜਿਸ ਦੇ ਨਾਲ ਹੈਰੋਇਨ ਦਾ ਪੈਕੇਟ ਸੀ। ਇਸ ਤੋਂ ਬਾਅਦ ਦੂਜਾ ਡਰੋਨ ਸਰਹੱਦੀ ਪਿੰਡ ਰਤਨ ਖੁਰਦ ਦੇ ਇਲਾਕੇ ਵਿੱਚ ਫੜਿਆ ਗਿਆ। ਇਸ ਦੇ ਨਾਲ ਹੈਰੋਇਨ ਦਾ ਇੱਕ ਪੈਕੇਟ ਵੀ ਜੁੜਿਆ ਹੋਇਆ ਸੀ। ਪਿਛਲੇ ਦਿਨੀਂ ਹੀ ਕਾਹਨਗੜ੍ਹ ਇਲਾਕੇ ਵਿੱਚ ਬੀ.ਐਸ.ਐਫ. ਨੇ ਡਰੋਨ ਅਤੇ ਹੈਰੋਇਨ ਦੀ ਖੇਪ ਜ਼ਬਤ ਕੀਤੀ ਸੀ, ਜਦਕਿ ਰਤਨ ਖੁਰਦ ਦੇ ਇਲਾਕੇ ‘ਚ ਪਿਛਲੇ ਇਕ ਮਹੀਨੇ ਤੋਂ ਹੈਰੋਇਨ ਅਤੇ ਡਰੋਨ ਲੱਭਣ ਦੀ ਕਾਰਵਾਈ ਜਾਰੀ ਹੈ।