Punjab
BSF ਨੇ ਤਿੰਨ ਵੱਡੇ ਡਰੋਨ ਕੀਤੇ ਜ਼ਬਤ

AMRTISAR : ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ‘ਚ ਇਕ ਵਾਰ ਫਿਰ ਡਰੋਨ ਰਾਹੀਂ ਘੁਸਪੈਠ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਬੀ.ਐਸ.ਐਫ.ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਸਰਹੱਦੀ ਪਿੰਡ ਰਾਜਾਤਾਲ ਦੇ ਇਲਾਕੇ ਵਿੱਚ ਤਿੰਨ ਵੱਡੇ ਡਰੋਨ ਜ਼ਬਤ ਕੀਤੇ ਹਨ।
ਦੱਸਿਆ ਜਾ ਰਿਹਾ ਹੈ ਕਿ ਕਾਫੀ ਸਮੇਂ ਬਾਅਦ ਤਸਕਰਾਂ ਵੱਲੋਂ ਵੱਡੇ ਡਰੋਨ ਉਡਾਏ ਗਏ ਜੋ 5 ਤੋਂ 10 ਕਿਲੋ ਭਾਰ ਚੁੱਕਣ ਦੇ ਸਮਰੱਥ ਹਨ। ਪਰ ਭਾਰਤੀ ਸੁਰੱਖਿਆ ਬਲਾਂ ਨੇ ਪਾਕਿਸਤਾਨ ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ ਹੈ ਅਤੇ ਉਪਰੋਕਤ ਤਿੰਨ ਡਰੋਨ ਜ਼ਬਤ ਕਰ ਲਏ ਹਨ। ਫਿਲਹਾਲ ਪੁਲਿਸ ਦੇ ਸਹਿਯੋਗ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦਾ ਜ਼ਿਆਦਾਤਰ ਇਲਾਕਾ ਪਾਕਿਸਤਾਨ ਨਾਲ ਸਾਂਝਾ ਹੈ ਅਤੇ ਸਮੇਂ-ਸਮੇਂ ‘ਤੇ ਇੱਥੇ ਡਰੋਨਾਂ ਰਾਹੀਂ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਹੁੰਦੀ ਹੈ, ਸੁਰੱਖਿਆ ਬਲਾਂ ਵੱਲੋਂ ਅਜਿਹੇ ਕਈ ਮਾਮਲਿਆਂ ‘ਚ ਡਰੋਨ ਅਤੇ ਡਰੱਗਜ਼ ਫੜੇ ਜਾ ਚੁੱਕੇ ਹਨ। ਅੱਜ ਫਿਰ ਸੁਰੱਖਿਆ ਬਲਾਂ ਨੇ ਤਿੰਨ ਡਰੋਨ ਜ਼ਬਤ ਕੀਤੇ ਹਨ।