Connect with us

Punjab

ਗੁਰਦਾਸਪੁਰ ਮੁਕੇਰੀਆਂ ਰੋਡ ਤੇ ਬੁਲੇਟ ਅਤੇ ਪਲਸਰ ਮੋਟਰਸਾਈਕਲ ਦੀ ਹੋਈ ਆਹਮੋ ਸਾਹਮਣੇ ਟੱਕਰ 3 ਜ਼ਖਮੀ

Published

on

ਸੜਕ ਹਾਦਸੇ ਸੰਬੰਧੀ ਜਾਣਕਾਰੀ ਮਿਲੀ ਹੈ ਕਿ ਗੁਰਦਾਸਪੁਰ ਮੁਕੇਰੀਆਂ ਰੋਡ ਮੁਕੇਰੀਆਂ ਦੀ ਹੱਦ ਚ ਬੁਲੇਟ ਮੋਟਰਸਾਈਕਲ ਅਤੇ ਪਲਸਰ ਮੋਟਰਸਾਈਕਲ ਦੀ ਆਹਮੋ ਸਾਹਮਣੇ ਟੱਕਰ ਹੋਈ ਹੈ ਜਿਸ ਵਿਚ ਇਕ ਮਹਿਲਾ ਸਮੇਤ 3 ਜ਼ਖ਼ਮੀ ਹੋਏ ਹਨ ਅਤੇ ਸੜਕ ਹਾਦਸੇ ਦੀ ਇਹ ਸਾਰੀ ਘਟਨਾ ਸਾਹਮਣੇ ਇਕ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ — ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਵਿੱਚ ਮੋਟਰਸਾਈਕਲਾਂ ਦੇ ਪਰਖੱਚੇ ਉੱਡ ਗਏ ਅੱਤੇ ਸੜਕ ਹਾਦਸੇ ਵਿੱਚ ਪਲਸਰ ਮੋਟਰਸਾਈਕਲ ਤੇ ਸਵਾਰ ਬੰਟੀ ਨਾਮਕ ਵਿਅਕਤੀ ਅਤੇ ਉਸਦੀ ਪਤਨੀ ਜ਼ਖ਼ਮੀ ਹੋਏ ਹਨ ਜਦਕਿ ਬੁਲਟ ਮੋਟਰਸਾਈਕਲ ਤੇ ਸਵਾਰ ਵੀ ਇੱਕ ਵਿਅਕਤੀ ਜ਼ਖ਼ਮੀ ਹੋਇਆ ਹੈ ਜਿਨ੍ਹਾਂ ਨੂੰ ਇਲਾਜ ਦੇ ਲਈ ਮੁਕੇਰੀਆਂ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ ਜਿਥੇ ਉਹ ਜੇਰੇ ਇਲਾਜ ਹਨ |