Punjab
ਕੈਪਟਨ ਨੇ ਕੋਈ ਵਾਅਦਾ ਨਹੀਂ ਕੀਤਾ ਪੂਰਾ – ਚੀਮਾ
- ਹਰਪਾਲ ਚੀਮਾ ਨੇ ਕੈਪਟਨ ਸਰਕਾਰ ਤੇ ਸਾਧੇ ਨਿਸ਼ਾਨੇ
- ਰਜਵਾੜਾ ਸੋਚ ਦੇ ਮਾਲਕ ਨੇ ਕੈਪਟਨ ਅਮਰਿੰਦਰ ਸਿੰਘ-ਚੀਮਾ
- ਚੀਮਾ ਨੇ ਕੈਪਟਨ ਨੂੰ ਆਪਣੇ ਵਾਅਦੇ ਪੂਰੇ ਕਰਨ ਦੀ ਕੀਤੀ ਅਪੀਲ
25 ਜੁਲਾਈ: ਕੈਪਟਨ ਸਰਕਾਰ ਨੇ ਆਪਣੇ ਮੈਨੀਫੈਸਟੋ ਵਿੱਚ ਵੱਡੇ ਵੱਡੇ ਵਾਅਦੇ ਕਰਕੇ ਪੰਜਾਬ ਦੇ ਲੋਕਾਂ ਨੂੰ ਸੁਪਨੇ ਦਿਖਾਏ ਜਿਸ ਵਿੱਚ ਗਰੀਬਾਂ ਅਤੇ ਦਲਿਤਾਂ ਲਈ ਸ਼ਗਨ ਸਕੀਮ 21 ਹਜ਼ਾਰ ਤੋਂ ਵਧਾ ਕੇ 51 ਹਜ਼ਾਰ ਕਰਨਾ, 5-5 ਮਰਲੇ ਦੇ ਪਲਾਟ, ਵਿਧਵਾ, ਬੁਢਾਪਾ ਤੇ ਅੰਗਹੀਣ ਪੈਨਸ਼ਨ 2500 ਕਰਨ ਦੀਆਂ ਗੱਲਾਂ ਕੀਤੀਆਂ ਗਈਆਂ ਪਰ ਰਜਵਾੜਾ ਸ਼ਾਹੀ ਸੋਚ ਰੱਖਣ ਵਾਲੇ ਕੈਪਟਨ ਅਮਰਿੰਦਰ ਦੀ ਅਗਵਾਈ ਵਾਲ਼ੀ ਸਰਕਾਰ ਕਿਸੇ ਵੀ ਵਾਅਦੇ ‘ਤੇ ਖ਼ਰੀ ਨਹੀਂ ਉਤਰੀ – ਇਹ ਤੰਜ ਆਪ ਵਿਰੋਧੀ ਧਿਰ ਦੇ ਆਗੂ ਡਾ. ਹਰਪਾਲ ਸਿੰਘ ਚੀਮਾ ਨੇ ਕੱਸਿਆ ਅਤੇ ਇਸਦੇ ਨਾਲ ਹੀ ਗਰੀਬਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਅਪੀਲ ਕੀਤੀ ਵੀ ਕੀਤੀ।