Connect with us

Politics

ਲੋਕ ਇਨਸਾਫ਼ ਪਾਰਟੀ ਨੇ ਘੇਰਿਆ ਕੈਪਟਨ ਦਾ ਘਰ

ਪਟਿਆਲਾ ‘ਚ ਲੋਕ ਇਨਸਾਫ਼ ਪਾਰਟੀ ਵੱਲੋਂ 64 ਕਰੋੜ ਸਕਾਰਲਸ਼ਿਪ ਘੁਟਾਲੇ ਨੂੰ ਲੈ ਕੇ ਪ੍ਰਦਰਸ਼ਨ

Published

on

ਪਟਿਆਲਾ ‘ਚ ਲੋਕ ਇਨਸਾਫ਼ ਪਾਰਟੀ ਵੱਲੋਂ ਪ੍ਰਦਰਸ਼ਨ 
64 ਕਰੋੜ ਸਕਾਰਲਸ਼ਿਪ ਘੁਟਾਲੇ ਨੂੰ ਲੈ ਕੇ ਹੋਏ ਇਕੱਠੇ 
ਸਾਧੂ ਸਿੰਘ ਧਰਮਸੋਤ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ  

ਪਟਿਆਲਾ,7 ਸਤੰਬਰ:ਐੱਸ ਸੀ ਵਿਦਿਆਰਥੀਆਂ ਦੇ ਸਕਾਲਰਸ਼ਿਪ ਘੁਟਾਲੇ ਦਾ ਮਾਮਲਾ ਪੰਜਾਬ ਵਿੱਚ ਪੂਰੀ ਤਰ੍ਹਾਂ ਗਰਮ ਹੈ। ਇਸਦੇ ਇਲਜ਼ਾਮ ਕਾਂਗਰਸ ਦੇ ਮੰਤਰੀ ਸਾਧੂ ਸਿੰਘ ਧਮਸੋਤ ਤੇ ਲੱਗ ਰਹੇ ਹਨ। ਇਸ ਸਕਾਲਰਸ਼ਿਪ ਦੇ 64 ਕਰੋੜ ਦੇ ਘੁਟਾਲੇ ਨੂੰ ਲੈ ਕੇ ਵਿਰੋਧੀ ਧਿਰਾਂ ਲਗਾਤਾਰ ਕੈਪਟਨ ਸਰਕਾਰ ਨੂੰ ਘੇਰ ਰਹੀਆਂ ਹਨ। ਪਹਿਲਾ ਆਮ ਆਦਮੀ ਪਾਰਟੀ ਨੇ ਇਸ ਘੁਟਾਲੇ ਨੂੰ ਲੈ ਕੇ ਧਰਨਾ ਲਾਇਆ ਸੀ ਅਤੇ ਅੱਜ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ  ਬੈਂਸ  ਤੇ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ‘ਚ ਪਟਿਆਲਾਵਿੱਚ ਮੌਜੂਦ ਕੈਪਟਨ ਅਮਰਿੰਦਰ ਸਿੰਘ ਦੇ ਨਿਵਾਸ ਸਥਾਨ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ। ਜਿਸ ਵਿਚ ਧਰਮਸੋਤ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਗਈ,ਪੁਲਿਸ ਵੱਲੋਂ ਬੇਰੀਗੇਟ ਵੀ ਲਗਾਏ ਅਤੇ ਇੱਥੇ ਭਾਰੀ ਗਿਣਤੀ ‘ਚ ਪੁਲਿਸ ਜਵਾਨ ਵੀ ਤੈਨਾਤ ਕੀਤੇ ਗਏ ਹਨ।  
ਪਟਿਆਲਾ ਵਿੱਚ ਲੋਕ ਇਨਸਾਫ਼ ਪਾਰਟੀ ਦੇ ਸਮਰਥਕ ਬਲਵਿੰਦਰ ਸਿੰਘ ਬੈਂਸ ਵੱਲੋਂ ਤ੍ਰਿਪੜੀ ਪੁੱਡਾ ਗਰਾਊਂਡ ‘ਚ ਇਕੱਠੇ ਹੋ ਰਹੇ ਹਨ।ਜਿੱਥੇ ਨੇਤਾਵਾਂ ਵੱਲੋਂ ਭਾਸ਼ਣ ਦੇ ਕੇ ਸਰਕਾਰ ਦੇ ਖਿਲਾਫ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ।ਲੋਕ ਇਨਸਾਫ਼ ਪਾਰਟੀ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਅਹੁਦੇ ਤੋਂ ਬਰਖ਼ਾਸਤ ਕਰਨ ਦੀ ਮੰਗ ਕਰ ਰਹੀ ਹੈ।