Connect with us

Politics

ਨਜ਼ਾਇਜ ਮਾਈਨਿੰਗ ਨੂੰ ਲੈ ਕੇ ਕੈਪਟਨ ਦੇ ਮੰਤਰੀ ਸਵਾਲਾਂ ਦੇ ਘੇਰੇ ‘ਚ

Published

on

ਨਜ਼ਾਇਜ ਮਾਈਨਿੰਗ ਨੂੰ ਲੈ ਕੇ ਕੈਪਟਨ ਦੇ ਮੰਤਰੀ ਸਵਾਲਾਂ ਦੇ ਘੇਰੇ ‘ਚ
ਕੈਬਨਿਟ ਮੰਤਰੀ ਸੁੱਖ ਸਰਕਾਰੀਆਂ ‘ਤੇ ਲੱਗੇ ਨਜ਼ਾਇਜ ਮਾਈਨਿੰਗ ਦੇ ਇਲਜ਼ਾਮ
ਲਗਾਤਾਰ ਸਰਗਰਮ ਹੈ ਮਾਈਨਿੰਗ ਮਾਫੀਆਂ
ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ

ਅੰਮ੍ਰਿਤਸਰ,14 ਸਤੰਬਰ:(ਗੁਰਪ੍ਰੀਤ ਰਾਜਪੂਤ) ਪੰਜਾਬ ਵਿੱਚ ਨਜ਼ਾਇਜ ਮਾਈਨਿੰਗ ਰੁੱਕਣ ਦਾ ਨਾਂ ਨਹੀ ਲੈ ਰਹੀ,ਆਏ ਦਿਨ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਤੇ ਕੈਪਟਨ ਦੇ ਮੰਤਰੀ ਹੁਣ ਸਵਾਲਾਂ ਦੇ ਘੇਰੇ ਵਿੱਚ ਹਨ। 
ਮਾਈਨਿੰਗ ਮਾਫੀਆਂ ਨੂੰ ਲੈ ਕੇ ਸੂਬਾ ਸਰਕਾਰ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਹੈ,ਪਰ ਕਰੀਬ ਸਾਢੇ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਮਾਈਨਿੰਗ ਮਾਫ਼ੀਆਂ ਤੇ ਨੱਥ ਨਹੀਂ ਪਾਈ ਗਈ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਪਿੰਡ ਘੋਗਾ ਤੋਂ ਸਾਹਮਣੇ ਆਇਆ ਹੈ,ਜਿੱਥੇ ਦੇਰ ਰਾਤ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਵੱਲੋਂ ਮੌਕੇ ਤੇ ਪਹੁੰਚ ਕੇ ਨਜ਼ਾਇਜ ਮਾਈਨਿੰਗ ਨੂੰ ਰੋਕਿਆ ਗਿਆ ਅਤੇ ਵੀਡੀਓ ਬਣਾ ਪੁਲਿਸ ਨੂੰ ਮੌਕੇ ਤੇ ਬੁਲਾਇਆ ਗਿਆ। 
ਕਿਸਾਨ ਆਗੂ ਨੇ ਦੱਸਿਆ ਕੀ ਲੰਮੇ ਸਮੇਂ ਤੋਂ ਨਜਾਇਜ਼ ਮਾਈਨਿੰਗ ਹੋ ਰਹੀ ਹੈ ਅਤੇ ਕੈਬਨਿਟ ਮੰਤਰੀ ਸਰਕਾਰੀਆ ਦੀ ਸ਼ਹਿ ਦੇ ਨਾਲ ਹੋ ਰਹੀ ਹੈ,ਕਿਸਾਨਾਂ ਨੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਗ੍ਰਿਫਤਾਰਕੀਤਾ ਜਾਵੇ। 
ਇਸ ਸਬੰਧੀ ਥਾਣਾ ਭਿੰਡੀ ਸੈਦਾ ਦੇ ਐਸ.ਐਚ.ਓ ਸੁਖਜਿੰਦਰ ਸਿੰਘ ਖਹਿਰਾ ਨੇ ਦੱਸਿਆ ਕੀ ਦੇਰ ਰਾਤ ਉਹਨਾਂ ਨੂੰ ਸੂਚਨਾ ਮਿਲੀ ਸੀ ਕੀ ਗੈਰ ਕਾਨੂੰਨੀ ਮਾਈਨਿੰਗ ਜੇ.ਸੀ.ਬੀ ਨਾਲ ਕੀਤੀ ਜਾ ਰਹੀ ਹੈ ਅਤੇ ਪੁਲਿਸ ਨੇ ਮੌਕੇ ਤੇ ਪਹੁੰਚ ਜੇਸੀਬੀ ਅਤੇ ਟਰਾਲੀ ਨੂੰ ਮੌਕੇ ਤੇ ਕਾਬੂ ਕੀਤਾ ਹੈ , ਓਹਨਾ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ ਕਿ ਜਗ੍ਹਾ ਉੱਤੇ ਨਜ਼ਾਇਜ ਮਨਿਮਿੰਗ ਕੌਣ ਕਰਵਾ ਰਿਹਾ ਸੀ ਅਤੇ ਟਰੈਕਟਰ ਟਰਾਲੀ ਤੇ ਜੇਸੀਬੀ ਮਾਲਕਾਂ ਦੀ ਭਾਲ ਜਾਰੀ ਹੈ।