Connect with us

Uncategorized

ਨਸ਼ਾ ਤਸਕਰ ਗੁਰਦੀਪ ਰਾਣੋ ਮਾਮਲੇ ‘ਚ ਆਏ ਰਾਜਨੀਤਿਕ ਆਗੂਆਂ ਦੇ ਨਾਮ ਜਨਤਕ ਕਰੇ ਕੈਪਟਨ ਸਰਕਾਰ : ਆਮ ਆਦਮੀ ਪਾਰਟੀ

Published

on

gurdeep singh rano

ਆਮ ਆਦਮੀ ਪਾਰਟੀ ਨੇ ਗੁਰਦੀਪ ਸਿੰਘ ਰਾਣੋ ਦੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਐਸਟੀਐਫ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਨੂੰ ਜਨਤਕ ਨਾ ਕਰਨ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨਿਸ਼ਾਨਾ ਬਣਾਉਂਦੇ ਹੋਏ ਫੋਟੋਆਂ ਦਿਖਾਉਂਦਿਆਂ ਸਵਾਲ ਕੀਤਾ ਕਿ ਕੀ ਕੈਪਟਨ ਇਨ੍ਹਾਂ ਆਗੂਆਂ ਨੂੰ ਬਚਾਉਣ ਲੱਗੇ ਹੋਏ ਹਨ? ਅੱਜ ਇਥੇ ਪਾਰਟੀ ਹੈੱਡਕੁਆਟਰ ਉਤੇ ਬੁਲਾਈ ਪ੍ਰੈਸ ਕਾਨਫਰੰਸ ਦੌਰਾਨ ਆਪ ਆਗੂ ਮਨਵਿੰਦਰ ਸਿੰਘ ਗਿਆਸਪੁਰਾ, ਐਡਵੋਕੇਟ ਦਿਨੇਸ਼ ਚੱਢਾ ਅਤੇ ਐਡਵੋਕੇਟ ਗੋਵਿੰਦਰ ਮਿੱਤਲ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਗੁਰਦੀਪ ਸਿੰਘ ਰਾਣੋ ਦੇ ਨਾਲ ਮਿਲੀਭੁਗਤ ਵਾਲੇ ਪੁਲਿਸ ਅਫਸਰਾਂ ਨੂੰ ਤਾਂ ਮੁਅੱਤਲ ਕਰ ਦਿੱਤਾ ਹੈ, ਪਰ ਰਾਜਨੀਤਿਕ ਆਗੂਆਂ ਉਤੇ ਕਾਰਵਾਈ ਕਰਨ ਤੋਂ ਕਿਉਂ ਚੁੱਪ ਹਨ। ਉਨ੍ਹਾਂ ਕਾਂਗਰਸੀਆਂ ਅਤੇ ਅਕਾਲੀ ਦਲ ਦੇ ਵੱਡੇ ਆਗੂਆਂ ਦੀਆਂ ਗੁਰਦੀਪ ਰਾਣੋ ਨਾਲ ਫੋਟੋ ਦਿਖਾਉਂਦੇ ਹੋਏ ਕਿਹਾ ਕਿ ‘ਕੀ ਇਹ ਆਗੂ ਤਾਂ ਨਹੀਂ ਹਨ। ਜਿਨ੍ਹਾਂ ਦਾ ਜ਼ਿਕਰ ਐਸਟੀਐਫ ਵੱਲੋਂ ਆਪਣੀ ਰਿਪੋਰਟ ਵਿੱਚ ਕੀਤਾ ਗਿਆ ਕਿ ਕੁਝ ਰਾਜਨੀਤਿਕ ਆਗੂ ਵੀ ਸ਼ਾਮਲ ਹਨ?

ਇਸ ਮਾਮਲੇ ਵਿੱਚ ਅਕਾਲੀ ਦਲ ਨੇ ਗੁਰਦੀਪ ਸਿੰਘ ਰਾਣੋ ਵਾਲਾ ਬੂਟਾ ਲਗਾਇਆ, ਜਿਸ ਨੂੰ ਕਾਂਗਰਸੀਆਂ ਨੇ ਸਿੰਜਿਆਂ ਜਿਸ ਕਰਕੇ ਇਹ ਆਪਣੇ ਨਸ਼ੇ ਦੇ ਧੰਦੇ ਵਿੱਚ ਵਧਿਆ ਅਤੇ ਫੁੱਲਿਆਂ। ਉਨ੍ਹਾਂ ਕਿਹਾ ਕਿ ਰਾਣੋ ਨਸ਼ਾ ਧੰਦੇ ਨਾਲ ਨਾਲ ਕੁੜੀਆਂ ਸਪਲਾਈ ਕਰਨ ਦਾ ਕਾਰੋਬਾਰ ਵੀ ਕਰਦਾ ਰਿਹਾ ਅਤੇ ਅਫਸਰਾਂ ਨੂੰ ਲੜਕੀਆਂ ਸਪਲਾਈ ਕਰਕੇ ਖੁਸ਼ ਕਰਦਾ ਰਿਹਾ। ਆਗੂਆਂ ਨੇ ਕਿਹਾ ਕਿ ਸਿਰਫ ਪੁਲਿਸ ਅਫਸਰਾਂ ਨੂੰ ਮੁਅੱਤਲ ਕੀਤਾ ਜਾਣਾ ਕਾਫੀ ਨਹੀਂ ਹੈ, ਉਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕਰਕੇ ਜੇਲ੍ਹ ਭੇਜਿਆ ਅਤੇ ਅਤੇ ਰਾਜਨੀਤਿਕ ਆਗੂਆਂ ਦੇ ਨਾਮ ਜਨਤਕ ਕੀਤੇ ਜਾਣ।

ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਸਬੰਧੀ ਅੰਕੜੇ ਦੇ ਕੇ ਇਸ਼ਤਿਹਾਰ ਦਿੱਤੇ ਜਾ ਰਹੇ ਹਨ ਅਤੇ ਆਪਣੀ ਪ੍ਰਾਪਤੀ ਦੱਸ ਰਹੀ ਹੈ। ਬੜੇ ਦੁੱਖ ਦੀ ਗੱਲ ਹੈ ਕਿ ਸਰਕਾਰ ਦੇ ਅੰਕੜਿਆਂ ਮੁਤਾਬਕ ਨਸ਼ਾ ਤਸਕਰਾਂ ਦੀ ਗਿਣਤੀ ਵਧ ਰਹੀ ਹੈ ਅਤੇ ਕੈਪਟਨ ਸਰਕਾਰ ਆਪਣੀ ਪ੍ਰਾਪਤ ਦਸ ਰਹੀ ਹੈ। ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਹੁਣ ਤੱਕ ਦਾ ਸਭ ਤੋਂ ਨਖਿੱਧ ਏਜੀ ਸਾਬਤ ਹੋਇਆ। ਨਸ਼ਾ ਤਸਕਰੀ ਦੇ ਮਾਮਲੇ ਸਬੰਧੀ ਕਈ ਕਮੇਟੀਆਂ ਵੱਲੋਂ ਬੰਦ ਲਿਫਾਫਾ ਰਿਪੋਰਟਾਂ ਦਿੱਤੀਆਂ ਗਈਆਂ, ਜਿਨ੍ਹਾਂ ਨੂੰ ਖੁੱਲ੍ਹਵਾਉਣ ਲਈ ਏਜੀ ਨੇ ਕੋਈ ਦਿਲਚਸਪੀ ਨਹੀਂ ਦਿਖਾਈ। ਏਜੀ ਨਸ਼ੇ ਸਬੰਧੀ ਕੋਈ ਵੀ ਕੇਸ ਅਦਾਲਤ ਵਿੱਚ ਕੋਈ ਵੀ ਕੇਸ ਸਹੀ ਢੰਗ ਨਾਲ ਪੇਸ਼ ਕਰਨ ਵਿਚ ਰਿਹਾ ਨਾਕਾਬ ਰਹੇ ਹਨ।

ਮੁੱਖ ਮੰਤਰੀ ਕੈਪਟਨ ਇਨ੍ਹਾਂ ਰਿਪੋਰਟਾਂ ਨੂੰ ਜਨਤਕ ਕਰਨ ਤੋਂ ਇਸ ਲਈ ਬਚ ਰਹੇ ਹਨ ਕਿ ਅਕਾਲੀਆਂ ਅਤੇ ਕਾਂਗਰਸੀ ਕਈ ਆਗੂਆਂ ਦੇ ਨਾਮ ਇਨ੍ਹਾਂ ਰਿਪੋਰਟਾਂ ਵਿੱਚ ਆਉਣਗੇ। ਇਸ ਲਈ ਉਨ੍ਹਾਂ ਆਗੂਆਂ ਨੂੰ ਬਚਾਉਣ ਵਾਸਤੇ ਕੈਪਟਨ ਅਮਰਿੰਦਰ ਨੇ ਚੁੱਪ ਧਾਰੀ ਹੋਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚੋਂ 4 ਦਿਨਾਂ ਵਿੱਚ ਨਸ਼ਾ ਖਤਮ ਕਰਨ ਦੀ ਸ੍ਰੀ ਗੁਟਕਾ ਸਾਹਿਬ ਹੱਥ ਵਿੱਚ ਫੜ੍ਹਕੇ ਸਹੁੰ ਚੁੱਕੀ ਸੀ। ਪਰ ਮੁੱਖ ਮੰਤਰੀ ਦੀ ਕੁਰਸੀ ਉਤੇ ਬੈਠਦੇ ਹੀ ਮੁਕਰ ਗਏ ਹਨ। ਕੈਪਟਨ ਅਮਰਿੰਦਰ ਹੁਣ ਲੋਕਾਂ ਨੂੰ ਗੁੰਮਰਾਹ ਕਰਨ ਲਈ ਹੁਣ ਕਹਿ ਰਹੇ ਹਨ ਕਿ ਉਨ੍ਹਾਂ ਨੇ ਨਸ਼ੇ ਦਾ ਲੱਕ ਤੋੜਨ ਦੀ ਗੱਲ ਕੀਤੀ ਸੀ, ਨਾ ਕਿ ਨਸ਼ੇ ਨੂੰ ਖਤਮ ਕਰਨ ਦੀ। ਕੈਪਟਨ ਅਮਰਿੰਦਰ ਨੇ ਜੇਕਰ ਨਸ਼ੇ ਦੇ ਧੰਦੇ ਵਿਚ ਸ਼ਾਮਲ ਆਗੂਆਂ ਦੇ ਨਾਮ ਜਨਤਕ ਨਾ ਕੀਤੇ ਤਾਂ ਆਉਣ ਵਾਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਜਨ ਅੰਦੋਲਨ ਸ਼ੁਰੂ ਕਰੇਗੀ।