Punjab
ਬਠਿੰਡਾ ‘ਚ ਕਾਰ ਤੇ ਟਰੱਕ ਦੀ ਹੋਈ ਟੱਕਰ

15 ਦਸੰਬਰ 2023: ਬਠਿੰਡਾ ਦੇ ਸ਼੍ਰੀ ਮੁਕਤਸਰ ਸਾਹਿਬ ਸਟੇਟ ਹਾਈਵੇ ਤੇ ਬੀਤੀ ਦੇਰ ਰਾਤ ਕਾਰ ਅਤੇ ਟਰੱਕ ਵਿਚਕਾਰ ਭਿਆਨਕ ਟੱਕਰ ਹੋਈ| ਜਿਸ ਵਿੱਚ ਦੋ ਦਿਨ ਪਹਿਲਾਂ ਹੀ ਵਿਆਹੇ ਨੌਜਵਾਨ ਸੰਦੀਪ ਸਿੰਘ ਬਾਸੀ ਕੋਟ ਭਾਈ ਦੀ ਮੌਤ ਹੋ ਗਈ ਹੈ| ਸੰਦੀਪ ਸਿੰਘ ਵਿਆਹ ਪਿੱਛੋਂ ਆਪਣੀ ਸ਼ੇਰਵਾਨੀ ਮੋੜਨ ਗਿਆ ਸੀ ਓਥੇ ਬਠਿੰਡੇ ਵਾਪਸ ਪਰਤਦਿਆਂ ਹਾਦਸੇ ਦਾ ਸ਼ਿਕਾਰ ਹੋ ਗਿਆ | ਸੰਦੀਪ ਸਿੰਘ ਪਿਤਾ ਦੀ ਮੌਤ ਤੋਂ ਬਾਅਦ ਪਟਵਾਰੀ ਭਰਤੀ ਹੋਇਆ ਸੀ|
Continue Reading