Connect with us

Politics

ਸ਼ੰਭੂ ਬਾਰਡਰ ਤੇ ਗਰਜਿਆ ਕਲਾਕਾਰਾਂ ਦਾ ਕਾਫ਼ਲਾ

ਸ਼ੰਭੂ ਬਾਰਡਰ ਤੇ ਗਰਜਿਆ ਕਲਾਕਾਰਾਂ ਦਾ ਕਾਫ਼ਲਾ

Published

on

25 ਸਤੰਬਰ : ਅੱਜ ਕਿਸਾਨਾਂ ਵੱਲੋਂ ਖੇਤੀ ਬਿੱਲ ਖਿਲਾਫ਼ ਪੰਜਾਬ ਬੰਦ ਦਾ ਸੱਦਾ ਹੈ,ਜਿੱਥੇ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਸੂਬੇ ਵਿੱਚ ਵੱਖ-ਵੱਖ ਥਾਵਾਂ ਤੇ ਪ੍ਰਦਰਸ਼ਨ ਕਰ ਰਹੀਆਂ ਹਨ।ਹਰ ਪੰਜਾਬੀ ਆਪਣੀ ਹੋਂਦ ਬਚਾਉਣ ਲਈ ਕਿਸਾਨਾਂ ਨਾਲ ਖੜ੍ਹਾ ਹੈ ਅਤੇ ਪੰਜਾਬੀ ਸੰਗੀਤ ਦੁਨੀਆਂ ਦੇ ਕਲਾਕਾਰਾਂ ਤੇ ਅਦਾਕਾਰਾਂ  ਵੀ ਵੱਡੇ-ਵੱਡੇ ਕਾਫ਼ਲਿਆਂ ਵਿੱਚ ਪ੍ਰਦਰਸ਼ਨ ਕਰ ਰਹੇ ਹਨ। 
ਸ਼ੰਭੂ ਬਾਰਡਰ ਤੇ ਕਲਾਕਾਰਾਂ ਦੁਆਰਾ ਇਕੱਠੇ ਕੀਤੇ ਗਏ ਵੱਡੇ ਕਾਫ਼ਲੇ ਵਿੱਚ ਨੌਜਵਾਨਾਂ ਨੇ ਕਿਸਾਨਾਂ ਦੇ ਹੱਕ ਵਿੱਚ ਆਪਣੇ ਲਈ, ਪੰਜਾਬ ਲਈ ਆਵਾਜ਼ ਬੁਲੰਦ ਕੀਤੀ। ਇਸ ਇਕੱਠ ਵਿੱਚ ਮਸ਼ਹੂਰ ਕਲਾਕਾਰ ਜੱਸ ਬਾਜਵਾ ਨੇ ਆਪਣੇ ਭਾਸ਼ਣ,ਆਪਣੇ ਸ਼ਬਦਾਂ ਰਾਹੀਂ ਕੇਂਦਰ ਸਰਕਾਰ ਨੂੰ ਲਾਹਣਤਾਂ ਪਾਈਆਂ ,ਨਾਲ ਹੀ ਕਿਹਾ ਕਿ ਸਾਨੂੰ ਕਲਾਕਾਰਾਂ ਨੂੰ ਕਿਹਾ ਜਾਂਦਾ ਕਿ ਅਸੀਂ ਨੌਜਵਾਨਾਂ ਨੂੰ ਵਿਗਾੜਦੇ ਆਂ ,ਅੱਜ ਸਾਡੇ ਕਹਿਣ ਕਿੰਨੇ ਨੌਜਵਾਨ ਇੱਥੇ ਇਕੱਠੇ ਹੋਏ,20 ਕਿੱਲੋਮੀਟਰ ਤੱਕ ਸਾਡਾ ਕਾਫ਼ਲਾ ਹੈ ਅਤੇ ਦਿੱਲੀ ਇੱਥੋਂ 100 ਕਿੱਲੋਮੀਟਰ ਹੈ ,ਅਸੀਂ ਦਿੱਲੀ ਤੱਕ ਵੀ ਜਾ ਸਕਦੇ ਹਾਂ।ਅੱਜ ਪੰਜਾਬ ਦੇ ਨੌਜਵਾਨ ਇੱਕ ਨੇਕ ਕੰਮ ਲਈ ਸਾਡੇ ਨਾਲ ਹਨ। 
ਸੂਫ਼ੀ ਕਲਾਕਾਰ ਕੰਵਰ ਗਰੇਵਾਲ ਨੇ ਇਸ ਇਕੱਠ ਵਿੱਚ ਜਿੱਥੇ ਆਪਣੇ ਸ਼ਬਦਾਂ ਅਤੇ ਆਪਣੇ ਭਾਸ਼ਣ ਰਾਹੀਂ ਖੇਤੀ ਬਿੱਲ ਦਾ ਵਿਰੋਧ ਕੀਤਾ ਉੱਥੇ ਹੀ ਕਿਹਾ ਕਿ ਅਸੀਂ ਵੀ ਕਿਸਾਨਾਂ ਦੇ ਪੁੱਤ ਹਾਂ,ਸਾਡਾ ਕੰਮ ਕਿਸਾਨਾਂ ਕਰਕੇ ਚੱਲਦਾ ਹੈ ਅਸੀਂ ਕਿਸਾਨਾਂ ਨਾਲ ਹਾਂ ਜੇ ਆ ਕੰਮ ਸਿਰੇ ਨਾ ਚੜ੍ਹਿਆ ਤਾਂ ਸਾਨੂੰ ਅਖਾੜੇ ਲਾਉਂਦਿਆਂ ਨੂੰ ਵੀ ਸ਼ਰਮ ਆਊਗੀ। 
ਉਸਦੇ ਬਾਅਦ ਕਲਾਕਾਰ ਪ੍ਰੀਤ ਹਰਪਾਲ ਨੇ ਆਪਣੇ ਇੱਕ ਗੀਤ ਰਾਹੀਂ ਸਰਕਾਰ ਦਾ ਵਿਰੋਧ ਕੀਤਾ,ਖੇਤੀ ਆਰਡੀਨੈਂਸ ਦਾ ਵਿਰੋਧ ਕੀਤਾ। ਪ੍ਰੀਤ ਹਰਪਾਲ ਦੇ ਗੀਤ ਦੇ ਬੋਲ ਹਨ ‘ਵਾਰ-ਵਾਰ ਇਹ ਯਾਦ ਕਰਵਾਉਂਦੇ ਸਾਨੂੰ ਦੌਰ 84 ਦਾ’ ,ਪ੍ਰੀਤ ਹਰਪਾਲ ਨੇ ਨੌਜਵਾਨਾਂ ਨੂੰ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ। 
ਫੋਕ ਕਲਾਕਾਰ ਹਿੰਮਤ ਸੰਧੂ ਨੇ ਆਪਣੇ ਹੁਣੇ-ਹੁਣੇ ਰਿਲੀਜ਼ ਹੋਏ ਗੀਤ ਰਾਹੀਂ ਸੰਭੂ ਬਾਰਡਰ ਦੀ ਸਟੇਜ਼ ਤੋਂ ਕਿਰਸਾਨੀ ਦਾ ਦਰਦ ਬਿਆਨ ਕੀਤਾ ਅਤੇ ਗੀਤ ਰਾਹੀਂ ਦਿੱਲੀ ਨੂੰ ਵੰਗਾਰਿਆ ,ਗੀਤ ਦੇ ਬੋਲ ਹਨ ‘ਜੇ ਸਾਡੀ ਪੈਲ਼ੀ ‘ਚ ਬੇਗਾਨਾ ਕੋਈ ਬਹਿ ਗਿਆ ਦਿੱਲੀਏ ਨੀ ਅਸੀਂ ਵੱਢਾਂਗੇ।’
ਇਸ ਵੱਡੇ ਇਕੱਠ ਵਿੱਚ ਅਦਾਕਾਰ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਵੀ ਪਹੁੰਚੇ ਜਿਨ੍ਹਾਂ ਨੇ ਮੀਡੀਆ ਨਾਲ ਖੇਤੀ ਸੁਧਾਰ ਬਿੱਲ ਬਾਰੇ ਗੱਲ ਕੀਤੀ ਅਤੇ ਸਰਕਾਰ ਦੀਆਂ ਮਾੜੀਆਂ ਨੀਤੀਆਂ ਬਾਰੇ ਵੀ ਦੱਸਿਆ।  
2018 ਦੀਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਚੋਣਾਂ ਜਿੱਤਣ ਵਾਲੀ ਕੰਨੂ ਪ੍ਰਿਯਾ ਨੇ ਵੀ ਇਸ ਪ੍ਰਦਰਸ਼ਨ ਵਿੱਚ ਹਿੱਸਾ ਲਿਆ ,ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਇਹਨਾਂ ਮਾਰੂ ਨੀਤੀਆਂ ਦਾ,ਅਸੀਂ ਡੱਟ ਕੇ ਸਾਹਮਣਾ ਕਰਾਂਗੇ ਅਸੀਂ ਭਗਤ ਸਿੰਘ ਦੇ ਵਾਰਿਸ ਹਾਂ ਅਤੇ ਇਸ ਖੇਤੀ ਸੁਧਾਰ ਬਿੱਲਾਂ ਵਿਰੁੱਧ ਅਸੀਂ ਲੜਾਂਗੇ।