Connect with us

Ludhiana

ਲਾਕਡਾਊਨ ‘ਚ ਨੌਜਵਾਨਾਂ ਨੂੰ ਜਨਮ ਦਿਨ ਮਨਾਉਣਾ ਪਿਆ ਮਹਿੰਗਾ ਮਾਮਲਾ ਦਰਜ

Published

on

ਲੁਧਿਆਣਾ, 13 ਜੁਲਾਈ (ਸੰਜੀਵ ਸੂਦ): ਲੁਧਿਆਣਾ ਦੇ ਡਵੀਜ਼ਨ ਨੰਬਰ 3 ਦੇ ਅਧੀਨ ਪੁਲਿਸ ਵੱਲੋਂ ਲਾਕਡਾਊਨ ਦੇ ਦਿਨ ਆਪਣਾ ਜਨਮ ਦਿਨ ਸ਼ਰੇਆਮ ਸੜਕ ਤੇ ਮਨਾ ਰਹੇ ਕੁਝ ਨੌਜਵਾਨਾਂ ਨੂੰ ਹਿਰਾਸਤ ਚ ਲਿਆ ਗਿਆ ਹੈ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਅਫਸਰ ਨੇ ਦੱਸਿਆ ਕਿ ਆਕਾਸ਼ ਸੋਨੀ ਨਾਂ ਦੇ ਨੌਜਵਾਨ ਦਾ ਜਨਮ ਦਿਨ ਸੀ ਜਿਸ ਨੂੰ ਮਨਾਉਣ ਲਈ 20-25 ਨੌਜਵਾਨ ਇਕੱਠੇ ਹੋਏ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਐਤਵਾਰ ਨੂੰ ਲਾਏ ਜਾਣ ਵਾਲੇ ਲਾਕਡਾਊਨ ਦੀ ਧੱਜੀਆਂ ਉਡਾਈਆਂ ਗਈਆਂ ਜਿਸ ਕਰਕੇ ਉਨ੍ਹਾਂ ਦੇ ਖਿਲਾਫ ਹੁਣ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।