ਕਪੂਰਥਲਾ, ਜਗਜੀਤ, 29 ਅਪ੍ਰੈਲ : ਚੀਨ ਤੋਂ ਫੈਲੇ ਇਸ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਤੇ ਆਪਣਾ ਕੋਹਰਾਮ ਮਚਾਇਆ ਹੋਇਆ ਹੈ ਜਿਸਦੇ ਚਲਦਿਆਂ ਲੋਕ ਘਰਾਂ ਅੰਦਰ ਬੰਦ ਹਨ ਅਤੇ ਦੇਸ਼ ਨੂੰ ਲੌਕਡਾਊਨ ਲਗਾ ਦਿੱਤਾ ਗਿਆ ਹੈ। ਦਸ ਦਈਏ ਕਿ ਨਾਂਦੇੜ ਸ਼੍ਰੀ ਹਜ਼ੂਰ ਸਾਹਿਬ ਤੋਂ ਜਿਹੜੇ ਸ਼ਰਧਾਲੂ ਕਪੂਰਥਲਾ ਪਹੁੰਚੇ ਉਹਨਾਂ ਵਿੱਚੋ ਦੋ ਵਿਅਕਤੀ ਦਾ ਸੰਪਰਕ ਸੁਲਤਾਨਪੁਰ ਲੋਧੀ ਵਿੱਚ ਪਾਏ ਗਏ ਕੋਰੋਨਾ ਪੌਜ਼ਿਟਿਵ ਨਾਲ ਹੈ। ਜਿਸ ਕਾਰਨ ਉਹਨਾਂ ਦੋਨਾਂ ਨੂੰ ਵੀ ਕੋਰੋਨਾ ਪੌਜ਼ਿਟਿਵ ਪਾਇਆ ਗਿਆ ਹੈ। ਜਾਣਕਾਰੀ ਦੇ ਅਨੁਸਾਰ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਨੇ ਕਰਫ਼ਿਊ ਅਤੇ ਲੌਕਡਾਊਨ ਦੌਰਾਨ ਕੋਈ ਨਵੀਂ ਰਿਆਇਤ ਦੇਣ ਤੋਂ ਇਨਕਾਰ ਕਰ ਦਿੱਤਾ।
ਮੋਹਾਲੀ, 29 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਸਮੇਤ ਸਾਰੇ ਨਾਕਾਬਿਲ ਮੰਤਰੀਆਂ ਨੂੰ ਮੰਤਰੀ ਮੰਡਲ ਵਿਚੋਂ ਬਾਹਰ ਕਰ ਦੇਣ। ਪਾਰਟੀ ਨੇ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਸੂਬੇ ਦੀ ਵਿੱਤੀ ਅਤੇ ਸਿਹਤ ਸੇਵਾਵਾਂ ਦੀ ਹਾਲਤ ਹੋਰ ਵੀ ਮਾੜੀ ਹੋ ਜਾਵੇਗੀ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਬੁਲਾਰੇ ਐਨਕੇ ਸ਼ਰਮਾ ਨੇ ਕਿਹਾ ਕਿ ਇੰਜ ਜਾਪਦਾ ਹੈ ਕਿ ਮੁੱਖ ਮੰਤਰੀ ਨੇ ਸਾਢੇ ਤਿੰਨ ਸਾਲ ਮਗਰੋਂ ਇਹ ਮਹਿਸੂਸ ਕਰ ਲਿਆ ਹੈ ਕਿ ਉਸ ਦਾ ਵਿੱਤ ਮੰਤਰੀ ਸਭ ਤੋਂ ਨਿਕੰਮਾ ਹੈ। ਉਹਨਾਂ ਕਿਹਾ ਕਿ ਇਹ ਸਭ ਵਿੱਤ ਮੰਤਰੀ ਦੀ ਜ਼ਿੰਮੇਵਾਰੀ ਹੁੰਦੀ ਹੈ, ਪਰ ਇੰਜ ਜਾਪਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਮਹਿਸੂਸ ਕਰ ਲਿਆ ਹੈ ਕਿ ਮਨਪ੍ਰੀਤ ਬਾਦਲ ਇਹ ਕੰਮ ਕਰਨ ਜੋਗਾ ਨਹੀਂ ਹੈ। ਇਸੇ ਲਈ ਮੁੱਖ ਮੰਤਰੀ ਨੇ ਇਹ ਜ਼ਿੰਮੇਵਾਰੀ ਹੁਣ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਅਤੇ ਮੌਂਟੇਕ ਸਿੰਘ ਆਹਲੂਵਾਲੀਆ ਨੂੰ ਦੇ ਦਿੱਤੀ ਹੈ। ਕਿਸੇ ਵੀ ਵਿੱਤ ਮੰਤਰੀ ਦੀ ਕਾਬਲੀਅਤ ਉੱਤੇ ਇਸ ਤੋਂ ਵੱਡਾ ਪ੍ਰਸ਼ਨ ਚਿੰਨ੍ਹ ਨਹੀਂ ਲੱਗ ਸਕਦਾ। ਮਨਪ੍ਰੀਤ ਬਾਦਲ ਨੂੰ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ ਹੈ ਅਤੇ ਕਿਸੇ ਕਾਬਿਲ ਵਿਅਕਤੀ ਨੂੰ ਸੂਬੇ ਦੀ ਆਰਥਿਕਤਾ ਨੂੰ ਮਾੜੇ ਹਾਲਾਤਾਂ ਵਿਚੋਂ ਬਾਹਰ ਕੱਢਣ ਦੀ ਆਗਿਆ ਦੇਣੀ ਚਾਹੀਦੀ ਹੈ। ਸਾਬਕਾ ਮੁੱਖ ਸੰਸਦੀ ਸਕੱਤਰ ਨੇ ਕਿਹਾ ਕਿ ਸਿਹਤ ਮੰਤਰੀ ਬਲਬੀਰ ਸਿੱਧੂ ਨੂੰ ਵੀ ਤੁਰੰਤ ਹਟਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਬਲਬੀਰ ਸਿੱਧੂ ਦੀ ਅਗਵਾਈ ਵਿੱਚ ਕੋਵਿਡ ਨਾਲ ਨਿਪਟਣ ਵਿਚ ਪੰਜਾਬ ਦਾ ਦੇਸ਼ ਅੰਦਰ ਸਭ ਤੋਂ ਮਾੜਾ ਰਿਕਾਰਡ ਹੈ। ਉਹਨਾਂ ਕਿਹਾ ਕਿ ਸੂਬੇ ਅੰਦਰ ਕੋਵਿਡ ਮੌਤਾਂ ਦੀ ਦਰ ਸਭ ਤੋਂ ਉੱਚੀ ਯਾਨਿ 6 ਫੀਸਦੀ ਹੈ ਜਦਕਿ ਇਸ ਦੇ ਗੁਆਂਢੀ ਰਾਜ ਹਰਿਆਣਾ ਵਿਚ ਇਹ ਦਰ ਸਿਰਫ ਇੱਕ ਫੀਸਦੀ ਹੈ। ਉਹਨਾਂ ਕਿਹਾ ਕਿ ਇੰਜ ਜਾਪਦਾ ਹੈ ਕਿ ਸਿਹਤ ਮੰਤਰੀ ਕੋਵਿਡ ਦੀਰੋਕਥਾਮ ਦੀ ਬਜਾਇ ਸੂਬੇ ਅੰਦਰ ਆਪਣਾ ਸ਼ਰਾਬ ਦਾ ਕਾਰੋਬਾਰ ਮੁੜ ਸ਼ੁਰੂ ਕਰਨ ਵਿਚ ਦਿਲਚਸਪੀ ਰੱਖਦਾ ਹੈ। ਉਹਨਾਂ ਕਿਹਾ ਕਿ ਮੋਹਾਲੀ ਸੂਬੇ ਅੰਦਰ ਨਜਾਇਜ਼ਸ਼ਰਾਬ ਦੀ ਵਿਕਰੀ ਦਾ ਗੜ੍ਹ ਬਣ ਚੁੱਕਿਆ ਹੈ। ਇੰਜ ਜਾਪਦਾ ਹੈ ਕਿ ਬਲਬੀਰ ਸਿੱਧੂ ਕੋਵਿਡ ਸੰਕਟ ਨਾਲ ਨਿਪਟਣ ਦੀ ਬਜਾਇ ਸ਼ਰਾਬ ਦੀ ਹੋਮ ਡਿਲੀਵਰੀ ਦੇਣਵਿਚ ਵਧੇਰੇ ਦਿਲਚਸਪੀ ਰੱਖਦਾ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਬਲਬੀਰ ਸਿੱਧੂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹੋਏ ਕਿ ਸ੍ਰੀ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਅਤੇਰਾਜਸਥਾਨ ਵਿਚ ਕੋਟਾ ਤੋਂ ਵਿਦਿਆਰਥੀਆਂ ਨੂੰ ਲਿਆਉਣ ਲਈ ਤੇਜ਼ੀ ਨਾਲ ਯਤਨ ਕੀਤੇ ਜਾ ਰਹੇ ਸਨ, ਸਿਹਤ ਮੰਤਰੀ ਨੇ 15 ਦਿਨਾਂ ਤਕ ਕੁੱਝ ਨਹੀਂ ਕੀਤਾ।ਉਹਨਾਂ ਕਿਹਾ ਕਿ ਸ਼ਰਧਾਲੂਆਂ ਅਤੇ ਵਿਦਿਆਰਥੀਆਂ ਨੂੰ ਕੁਆਰੰਟੀਨ ਕਰਨ ਦੇ ਹੁਕਮ 27 ਅਪ੍ਰੈਲ ਨੂੰ ਜਾਰੀ ਕੀਤੇ ਗਏ ਜਦਕਿ ਉਹ ਦੋ ਦਿਨ ਪਹਿਲਾਂ ਸੂਬੇ ਅੰਦਰਪਹੁੰਚ ਚੁੱਕੇ ਸਨ ਅਤੇ ਉਹਨਾਂ ਨੂੰ ਘਰਾਂ ਨੂੰ ਭੇਜ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਇਹੀ ਉਹ ਵਿਅਕਤੀ ਹਨ , ਜਿਹੜੇ ਕੋਵਿਡ ਪਾਜ਼ੇਟਿਵ ਵਜੋਂ ਸਾਹਮਣੇ ਆ ਰਹੇਹਨ। ਇਸ ਵੱਡੀ ਲਾਪਰਵਾਹੀ ਲਈ ਬਲਬੀਰ ਸਿੱਧੂ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ ਅਤੇ ਉਸ ਦੀ ਛੁੱਟੀ ਕਰਨੀ ਚਾਹੀਦੀ ਹੈ।
ਬਠਿੰਡਾ, 29 ਅਪ੍ਰੈਲ : ਨਾਂਦੇੜ ਤੋਂ ਪਰਤੇ ਦੋ ਸ਼ਰਧਾਲੂਆਂ ਦੀ ਕੋਵਿਡ 19 ਬਿਮਾਰੀ ਸਬੰਧੀ ਕਰਵਾਏ ਟੈਸਟ ਦੀ ਰਿਪੋਟ ਪਾਜਿਟਵ ਆਈ ਹੈ। ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਦਿੱਤੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿ਼ਲ੍ਹਾ ਪ੍ਰਸ਼ਾਸਨ ਨੇ ਇੰਨ੍ਹਾਂ ਸ਼ਰਧਾਲੂਆਂ ਨੂੰ ਜਿ਼ਲ੍ਹੇ ਵਿਚ ਆਉਣ ਵਾਲੇ ਦਿਨ ਤੋਂ ਹੀ ਸਰਕਾਰੀ ਇਕਾਂਤਵਾਸ ਵਿਚ ਰੱਖਿਆ ਹੋਇਆ ਸੀ ਅਤੇ ਇੰਨ੍ਹਾਂ ਨੂੰ ਪਰਿਵਾਰ ਜਾਂ ਹੋਰ ਲੋਕਾਂ ਨੂੰ ਮਿਲਣ ਨਹੀਂ ਦਿੱਤਾ ਸੀ। ਉਨ੍ਹਾਂ ਨੇ ਜਿ਼ਲ੍ਹਾਂ ਵਾਸੀਆਂ ਨੂੰ ਕਿਹਾ ਕਿ ਉਹ ਕਿਸੇ ਘਬਰਾਹਟ ਵਿੱਚ ਨਾ ਆਉਣ ਅਤੇ ਆਪਣੇ ਘਰਾਂ ਵਿਚ ਰਹਿਣ। ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੇ ਇੰਨ੍ਹਾਂ ਲੋਕਾਂ ਤੋਂ ਹੋਰ ਲੋਕਾਂ ਨੂੰ ਬਿਮਾਰੀ ਦੀ ਲਾਗ ਨਾ ਲੱਗੇ ਇਸ ਲਈ ਪਹਿਲਾਂ ਹੀ ਸਾਰੀਆਂ ਸਾਵਧਾਨੀਆਂ ਰੱਖੀਆਂ ਸਨ। ਉਨ੍ਹਾਂ ਨੇ ਜਿ਼ਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਰਫਿਊ ਦਾ ਸ਼ਖਤੀ ਨਾਲ ਪਾਲਣ ਕਰਨ ਅਤੇ ਆਪਣੇ ਘਰਾਂ ਵਿਚ ਹੀ ਰਹਿਣ ਤਾਂ ਜੋ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੌਜ਼ਿਟਿਵ ਆਉਣ ਵਾਲਿਆਂ ਵਿਚੋਂ ਇਕ ਪੁਰਸ਼ ਹੈ ਅਤੇ ਇਕ ਮਹਿਲਾ ਹੈ। ਉਨ੍ਹਾਂ ਨੇ ਦੱਸਿਆ ਕਿ ਇੰਨ੍ਹਾਂ ਵਿਚੋਂ ਇਕ ਬਠਿੰਡਾ ਦਾ ਰਹਿਣ ਵਾਲਾ ਹੈ ਜਦ ਕਿ ਇਕ ਦਿੱਲੀ ਨਾਲ ਸਬੰਧਤ ਹੈ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਦੇ ਸੰਪਰਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ।ਜਦ ਕਿ ਇੰਨ੍ਹਾਂ ਦੇ ਨਾਲ ਆਏ ਸਹਿਯਾਤਰੀਆਂ ਦੀਆਂ ਰਿਪੋਟਾਂ ਨੈਗੇਟਿਗ ਆਈਆਂ ਹਨ।
ਚੰਡੀਗੜ੍ਹ, 29 ਅਪ੍ਰੈਲ : ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਜੀ.ਓ.ਆਈ. ਦੇ ਦਿਸ਼ਾ ਨਿਰਦੇਸ਼ਾਂ ‘ਤੇ ਕਿਹਾ ਹੈ ਕਿ ਉਹ ਪੰਜਾਬੀਆਂ ਦਾ ਡਾਟਾ ਇਕੱਤਰ ਕਰਨ ਤਾਂ ਜੋਵਿਦੇਸ਼ਾਂ ਵਿੱਚ ਫਸੇ ਪੰਜਾਬੀਆਂ ਦੇ ਵੇਰਵਿਆਂ ਨੂੰ ਇਕੱਤਰ ਕਰਨ ਲਈ ਪੰਜਾਬ ਸਰਕਾਰ ਅਭਿਆਸ ਸ਼ੁਰੂ ਕਰ ਰਹੀ ਹੈ ਜੋ ਵਾਪਿਸ ਪੰਜਾਬ ਪਰਤਣਾ ਚਾਹੁੰਦੇ ਹਨ।ਜਿਹੜੇ ਭਾਰਤ ਤੋਂ ਬਾਹਰ ਗਏ ਹੋਏ ਹਨ ਅਤੇ ਜਿਹੜੇ ਪੰਜਾਬ ਆਉਣਾ ਚਾਹੁੰਦੇ ਹਨ। ਪੰਜਾਬ ਸਰਕਾਰ ਨੇ ਕੋਵੀਡੈਲਪ ਡੈਸ਼ਬੋਰਡ ‘ਤੇ ਅਜਿਹੀ ਜਾਣਕਾਰੀ ਭਰਨ ਲਈਇਕ ਆਨਲਾਈਨ ਲਿੰਕ ਵੀ ਦਿੱਤਾ ਹੈ। ਕੋਈ ਵੀ ਦਿਲਚਸਪੀ ਵਾਲਾ ਵਿਅਕਤੀ www.covidhelp.punjab.gov.in ਤੇ ਲਾਗਇਨ ਕਰ ਸਕਦਾ ਹੈ ਅਤੇ ਡੇਟਾ ਫਾਰਮ ਤੇ ਕਲਿੱਕ ਕਰ ਸਕਦਾ ਹੈ।ਜਿਨ੍ਹਾਂ ਨੇ ਪਹਿਲਾਂ ਹੀ ਜ਼ਿਲ੍ਹਿਆਂ ਦੇ ਸਥਾਨਕ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਹੈ ਜਿਸ ਨਾਲ ਉਹ ਸਬੰਧਤ ਹਨ ਉਹਨਾਂ ਨੂੰ ਫਾਰਮ ਭਰਨ ਦੀ ਜ਼ਰੂਰਤ ਨਹੀਂ ਹੈ।
ਸੰਗਰੂਰ, RN ਕੰਸਲ, 29 ਅਪ੍ਰੈਲ : ਚੀਨ ਤੋਂ ਫੈਲੇ ਇਸ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਤੇ ਆਪਣਾ ਕੋਹਰਾਮ ਮਚਾਇਆ ਹੋਇਆ ਹੈ ਜਿਸਦੇ ਚਲਦਿਆਂ ਲੋਕ ਘਰਾਂ ਅੰਦਰ ਬੰਦ ਹਨ ਅਤੇ ਦੇਸ਼ ਨੂੰ ਲੌਕਡਾਊਨ ਲਗਾ ਦਿੱਤਾ ਗਿਆ ਹੈ। ਦਸ ਦਈਏ ਕਿ ਜ਼ਿਲ੍ਹਾ ਸੰਗਰੂਰ ਦੇ ਵਿੱਚ ਅੱਜ ਸ਼ਹਿਰ ਧੂਰੀ ਦੇ ਰਹਿਣ ਵਾਲੇ ਉਦੈ ਸਿੰਘ (72) ਸਾਲਾਂ ਨਾਮੀ ਵਿਅਕਤੀ ਕੋਰੋਨਾ ਦੀ ਚਪੇਟ ਵਿੱਚ ਆਇਆ ਹੈ। ਇੱਥੇ ਦਸਣਾ ਇਹ ਬਣਦਾ ਹੈ ਕਿ ਇਹ ਵਿਅਕਤੀ ਬੀਤੇ ਦਿਨ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਤੋਂ ਆਪਣੇ ਘਰ ਵਾਪਿਸ ਪਰਤਿਆ ਸੀ ਤੇ ਜਦੋ ਇਸਦਾ ਟੈਸਟ ਕਰਵਾਇਆ ਗਿਆ ਤਾਂ ਇਸਦੀ ਰਿਪੋਰਟ ਕੋਰੋਨਾ ਪੌਜ਼ਿਟਿਵ ਪਾਈ ਗਈ।
ਮੋਹਾਲੀ, 29 ਅਪ੍ਰੈਲ : ਚੀਨ ਤੋਂ ਫੈਲੇ ਇਸ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਤੇ ਆਪਣਾ ਕੋਹਰਾਮ ਮਚਾਇਆ ਹੋਇਆ ਹੈ ਜਿਸਦੇ ਚਲਦਿਆਂ ਲੋਕ ਘਰਾਂ ਅੰਦਰ ਬੰਦ ਹਨ...
ਚੰਡੀਗੜ੍ਹ, 29 ਅਪ੍ਰੈਲ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ‘ਤੇ ਰਾਜ ਗ੍ਰਹਿ ਵਿਭਾਗ ਨੇ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਸਮਾਨ ਸਮੇਂ ਨੂੰ...
ਚੰਡੀਗੜ੍ਹ, 29 ਅਪ੍ਰੈਲ (ਪੰਜਾਬ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਸੂਬੇ ਵਿਚ ਕਰਫਿਊ ਨੂੰ ਵਧਾਉਣ ਦਾ ਐਲਾਨ ਕੀਤਾ, ਜਦਕਿ ਕੱਲ੍ਹ ਤੋਂ ਗੈਰ-ਲਾਲ...
ਮਲੇਰਕੋਟਲਾ, 29 ਅਪ੍ਰੈਲ(ਮੁਹੰਮਦ ਜਮੀਲ): ਦੇਸ਼ ਦੁਨੀਆਂ ਦੇ ਵਿੱਚ ਲੋਕਡਾਊਨ ਜਾਰੀ ਹੈ ਅਤੇ ਪੰਜਾਬ ਵਿੱਚ ਵੀ ਲਗਾਤਾਰ ਕਰਫਿਊ ਲੱਗਿਆ ਹੋਇਆ ਅਤੇ ਲੋਕ ਆਪਣੇ ਆਪਣੇ ਘਰਾਂ ਦੇ ਵਿੱਚ...
ਬਠਿੰਡਾ, 29 ਅਪ੍ਰੈਲ(ਰਾਕੇਸ਼ ਕੁਮਾਰ): ਬਠਿੰਡਾ ਵਿੱਚ ਭਾਰਤੀ ਫੌਜ ਵੱਲੋਂ ਐਈਸੋਲੇਸ਼ਨ ਵਾਰਡ ਲਈ ਰੇਲ ਗੱਡੀ ਸਥਾਪਤ ਕੀਤੀ ਗਈ ਹੈ। ਪੰਜਾਬ ਵਿੱਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਲਗਾਤਾਰ...