ਜਲੰਧਰ, ਪਰਮਜੀਤ ਰੰਗਪੁਰੀ, 10 ਜੂਨ : ਸ਼ਾਹਕੋਟ ਦੇ ਨਜ਼ਦੀਕੀ ਪਿੰਡ ਸੋਹਲ ਜਗੀਰ ਵਿਖੇ ਇੱਕ ਕਲਯੁੱਗੀ ਮਾਂ ਨੇ ਆਪਣੇ 6 ਸਾਲਾਂ ਮਾਸੂਮ ਬੱਚੇ ਨੂੰ ਚਾਕੂ ਮਾਰ ਕੇ...
ਜਲੰਧਰ, ਪਰਮਜੀਤ ਰੰਗਪੁਰੀ, 10 ਜੂਨ : ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਭਰ ‘ਚ ਕੇਸ ਆਏ ਦਿਨ ਵੱਧਦੇ ਜਾ ਰਹੇ ਹਨ। ਪੂਰੇ ਵਿਸ਼ਵ ਭਰ ਨੂੰ ਲੌਕਡਾਊਨ ਲਗਾ ਦਿੱਤਾ...
ਸੰਗਰੂਰ, ਵਿਨੋਦ ਗੋਇਲ, 10 ਜੂਨ : ਏਐਸਆਈ ਕ੍ਰਿਸ਼ਨ ਦੇਵ ਨੇ ਸੰਗਰੂਰ ਵਿੱਚ ਹਰਿਆਣਾ ਦੀ ਸਰਹੱਦ ਉੱਤੇ ਇੰਟਰਸਟੇਟ ਬਲਾਕ ਵਿਖੇ ਆਪਣੀ ਬੰਦੂਕ ਨਾਲ ਗੋਲੀਆਂ ਲੱਗਣ ਕਾਰਨ ਮੌਤ...
ਚੰਡੀਗੜ੍ਹ, ਬਲਜੀਤ ਮਰਵਾਹਾ, 10 ਜੂਨ : ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (CTU) ਵੱਲੋਂ ਅੱਜ ਤੋਂ ਲੰਬੇ ਰੂਟ ਵਾਲੀਆਂ ਬੱਸਾਂ ਦੀ ਸ਼ੁਰੂਆਤ ਕੀਤੀ ਗਈ ਹੈ | ਦੱਸ ਦਈਏ ਕਿ...
ਚੰਡੀਗੜ੍ਹ, 10 ਜੂਨ : ਪੰਜਾਬ ‘ਚ ਝੋਨੇ ਦਾ ਸੀਜ਼ਨ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਸਾਉਣੀ ਦੇ ਸੀਜ਼ਨ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ...
ਮੋਗਾ, ਦੀਪਕ ਸਿੰਗਲਾ, 10 ਜੂਨ : ਮੋਗਾ ‘ਚ ਇਕ ਵਿਅਕਤੀ ਵੱਲੋਂ ਪੁਲਿਸ ਪਾਰਟੀ ‘ਤੇ ਫਾਇਰਿੰਗ ਕੀਤੀ ਗਈ ਸੀ। ਦਸ ਦਈਏ ਕਿ ਦਨਾਲੀ ਦੇ ਨਾਲ ਛੱਤ ਤੇ...
ਜਲੰਧਰ, ਪਰਮਜੀਤ ਰੰਗਪੁਰੀ, 10 ਜੂਨ : ਲੋਕਡਾਊਨ ਖਤਮ ਹੁੰਦਿਆਂ ਹੀ ਸੂਬੇ ‘ਚ ਐਕਸੀਡੈਂਟ ਦੀਆਂ ਘਟਨਾਵਾਂ ‘ਚ ਦਿਨੋਂ ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਜਿਸ ਕਾਰਨ ਕਈ...
ਫਿਰੋਜ਼ਪੁਰ, 10 ਜੂਨ (ਪਰਮਜੀਤ ਪੰਮਾ): ਫਿਰੋਜ਼ਪੁਰ ਦੀ ਤਹਿਸੀਲ ਜ਼ੀਰਾ ਵਿਖੇ ਗੁੰਡਾ ਅਨਸਰਾਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਉਹ ਪੁਲਿਸ ਤੋਂ ਬੇਖੌਫ਼ ਹੋਕੇ ਕਿਸੇ ਵੀ...
ਚੰਡੀਗੜ, 9 ਜੂਨ : ਭਲਕ ਤੋਂ ਸ਼ੁਰੂ ਹੋ ਰਹੇ ਸਾਉਣੀ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਕੋਵਿਡ ਸੁਰੱਖਿਆ ਉਪਾਵਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਅਪੀਲਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਟਿੳੂਬਵੈਲਾਂ ਲਈ ਨਿਰਵਿਘਨ 8 ਘੰਟੇ ਬਿਜਲੀ ਸਪਲਾਈ ਅਤੇ ਝੋਨੇ ਦੀ ਸਫਲਤਾਪੂਰਵਕਲੁਆਈ ਲਈ ਲੋੜੀਂਦੇ ਪਾਣੀ ਦੀ ਸਪਲਾਈ ਦਾ ਭਰੋਸਾ ਦਿੱਤਾ ਗਿਆ ਹੈ। ਝੋਨੇ ਦੀ ਲਵਾਈ ਤੋਂ ਪਹਿਲਾਂ ਕਿਸਾਨਾਂ ਨੂੰ ਆਪਣੇ ਸੁਨੇਹੇ ਵਿੱਚ ਮੁੱਖ ਮੰਤਰੀ ਵੱਲੋਂ ਉਨਾਂ ਨੂੰ ਮਾਸਕ ਪਹਿਨਣ ਅਤੇ ਅਧਿਕਾਰੀਆਂ ਵੱਲੋਂ ਸਮੇਂ ਸਮੇਂ ਦਿੱਤੇ ਮਸ਼ਵਰਿਆਂਅਤੇ ਸਿਹਤ ਸੁਰੱਖਿਆ ਪੱਖੋਂ ਜ਼ਰੂਰੀ ਉਪਾਵਾਂ ਨੂੰ ਅਮਲ ਵਿੱਚ ਲਿਆਉਣ ਲਈ ਅਪੀਲ ਕੀਤੀ ਗਈ। ਉਨਾਂ ਚੇਤਾਵਨੀ ਦਿੱਤੀ ਕਿ ਜਦੋਂ ਵਿਸ਼ਵ ਅੰਦਰ ਖਾਸਕਰਭਾਰਤ ਵਿੱਚ ਕਰੋਨਾ ਦੇ ਕੇਸ ਲਗਾਤਾਰ ਵਧ ਰਹੇ ਹਨ ਤਾਂ ਪੰਜਾਬ ਇਕੱਲਿਆਂ ਬਚਿਆ ਨਹੀਂ ਰਹਿ ਸਕਦਾ। ਸਾਉਣੀ ਦੀ ਇਕ ਹੋਰ ਭਰਵੀਂ ਫਸਲ ਲਈ ਸੂਬੇ ਦੇ ਕਿਸਾਨਾਂ, ਜਿਨਾਂ ਵੱਲੋਂ ਕਈ ਔਕੜਾਂ ਦੇ ਬਾਵਜੂਦ ਹਾਲ ਹੀ ਵਿੱਚ ਹਾੜੀ ਦਾ ਸੀਜ਼ਨ ਸਫਲਤਾ ਨਾਲ ਨੇਪਰੇਚਾੜਿਆ ਗਿਆ ਹੈ, ‘ਤੇ ਪੂਰਨ ਭਰੋਸਾ ਪ੍ਰਗਟਾਉਦਿਆਂ ਮੁੱਖ ਮੰਤਰੀ ਨੇ ਸਮੁੱਚੇ ਕਿਸਾਨਾਂ ਨੂੰ ਸਵੈ-ਸੁਰੱਖਿਆ ਲਈ ਸਮਾਜਿਕ ਦੂਰੀ ਦੇ ਨਿਯਮਾਂ ਅਤੇ ਜ਼ਰੂਰੀਸਾਵਧਾਨੀਆਂ ਵਰਤਣ ਲਈ ਅਪੀਲ ਕੀਤੀ ਹੈ। ਕਰੋਨਾ ਸੰਕਟ ਦੇ ਦਰਮਿਆਨ ਪੰਜਾਬ ਵਿਚ ਸੂਬੇ ਭਰ ਦੀਆਂ 4000 ਮੰਡੀਆਂ ਵਿੱਚੋਂ ਕਰੋਨਾਂ ਦਾ ਇਕ ਵੀ ਕੇਸ ਰਿਪੋਰਟ ਹੋਣ ਤੋਂ ਬਿਨਾਂ 128 ਲੱਖ ਮੀਟਰਿਕ ਟਨਕਣਕ ਦੀ ਖਰੀਦ ਸਫਲਤਾਪੂਰਵਕ ਮੁਕੰਮਲ ਕੀਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਪਹਿਲੂ 40 ਦਿਨਾਂ ਦੀ ਗੁੰਝਲਦਾਰ ਖ੍ਰੀਦ ਪ੍ਰਿਆ, ਜਿਸਨੂੰ ਕਿਸਾਨਾਂ ਵੱਲੋਂਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦਿਆਂ ਨੇਪਰੇ ਚੜਾਇਆ ਗਿਆ, ਦੌਰਾਨ ਸਮਾਜਿਕ ਦੂਰੀ ਦੇ ਨਿਯਮਾਂ ਦੀ ਸਫਲਤਾ ਸਹਿਤ ਪਾਲਣਾ ਨੂੰ ਦਰਸਾਉਦਾ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਦੇ ਸ਼ੁਰੂਆਤੀ ਨਤੀਜਿਆਂ ਉਪਰ ਸੰਤੁਸ਼ਟੀ ਜ਼ਾਹਿਰ ਕੀਤੀ ਗਈ ਜਿਸ ਖਾਤਰ ਪੰਜਾਬ ਸਰਕਾਰ ਵੱਲੋਂ ਇਸਸੀਜ਼ਨ ਲਈ ਕਿਸਾਨਾਂ ਨੂੰ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨਾਂ ਕਿਹਾ ਕਿ ਇਸ ਤਰੀਕੇ ਝੋਨੇ ਨੂੰ ਪਾਣੀ ਦੀ ਘੱਟ ਜ਼ਰੂਰਤ ਪੈਣ ਕਾਰਨ ਨਤੀਜੇਉਤਸ਼ਾਹ ਭਰੇ ਹਨ। ਸੂਬਾ ਸਰਕਾਰ ਕਿਰਤੀਆਂ ਦੀ ਕਮੀ ਅਤੇ ਹੱਥਾਂ ਰਾਹੀਂ ਰਵਾਇਤੀ ਲੁਆਈ ਵਿੱਚ ਮਹਾਂਮਾਰੀ ਦੇ ਵੱਧ ਖਤਰਿਆ ਨੂੰ ਵੇਖਦਿਆਂ ਕਿਸਾਨਾਂ ਨੂੰ ਇਨਾਂਮਸ਼ੀਨਾਂ ਦੀ ਵਰਤੋਂ ਲਈ ਪ੍ਰੇਰਿਤ ਕਰ ਰਹੀ ਹੈ।
ਅੰਮ੍ਰਿਤਸਰ,9 ਜੂਨ : 6 ਜੂਨ ਨੂੰ ਥਾਣਾਂ ਇਸਲਾਮਾਬਾਦ ਹੇਠ ਆਂਉਦੇ ਇਲਾਕਾ ਕਿਸ਼ਨ ਕੋਟ ਦੇ ਇਕ ਰਮੇਸ਼ ਕੁਮਾਰ ਨਾਮੀ ਵਿਆਕਤੀ ਦੇ ਹੋਏ ਅੰਨੇ ਕਤਲ ਦੀ ਗੁਥੀਸੁਲਝਾਅ ਲਏ ਜਾਣ ਦਾ ਦਾਅਵਾ ਕਰਦਿਆ ਥਾਣਾਂ ਇਸਲਾਮਾਬਾਦ ਦੇ ਐਸ.ਐਚ.ਓ ਇੰਸ: ਅਨਿਲ ਕੁਮਾਰ ਨੇ ਦੱਸਿਆ ਕਿ ਰਮੇਸ਼ ਕੁਮਾਰ ਉਰਫ ਵਿੱਕੀ ਪੁੱਤਰ ਨੈਤਮਸੀਹ ਵਾਸੀ ਨੀਵੀ ਅਬਾਦੀ ਦੇ ਹੋਏ ਕਤਲ ਤੋ ਬਾਅਦ ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ, ਏ.ਡੀ.ਸੀ.ਪੀ ਸ: ਹਰਜੀਤ ਸਿੰਘ ਧਾਲੀਵਾਲ ਅਤੇ ਏ.ਸੀ.ਪੀਸ: ਨਰਿੰਦਰ ਸਿੰਘ ਤੋ ਮਿਲੇ ਨਿਰਦੇਸ਼ਾ ਤੇ ਕਾਰਵਾਈ ਕਰਦਿਆ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਸਾਰੇ ਵਿਆਕਤੀਆ ਨੂੰ ਉਨਾਂ ਵਲੋ ਕਤਲ ਦੌਰਾਨ ਵਰਤੀ ਸਬਜੀਕੱਟਣ ਵਾਲੀ ਛਰੀ ਤੇ ਪਿਲਰ ਸਮੇਤ ਕਾਬੂ ਕਰ ਲਿਆ ਗਿਆ ਹੈ। ਇਕ ਪੱਤਰਕਾਰ ਸੰਮੇਲਨ ਦੌਰਾਨ ਉਨਾਂ ਨੇ ਦੱਸਿਆ ਕਿ ਕਤਲ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਕੋਈ ਹੋਰ ਨਹੀ ਸਗੋ ਮ੍ਰਿਤਕ ਦੇ ਦੋਸਤ ਹੀ ਨਿਕਲੇ ਹਨ।ਜਿੰਨਾ ਨੇਕਤਲ ਕਰਨ ਤੋ ਪਹਿਲਾ ਮ੍ਰਿਤਕ ਨਾਲ ਸ਼ਰਾਬ ਪੀਤੀ ਤੇ ਫਿਰ ਉਸ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਅੱਗ ਲਗਾਕੇ ਸਬੂਤ ਮਿਟਾਉਣ ਦੀ ਕੋਸ਼ਿਸ ਕਰਕੇ ਫਰਾਰ ਹੋਗਏ । ਸ੍ਰੀ ਅਨਿਲ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਭੈਣ ਨੇ ਉਨਾਂ ਪਾਸ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਉਸਦਾ ਭਰਾ ਵਿੱਕੀ ਜੋਕਿ ਘਰ ਵਿੱਚ ਹੀਆਰਟੀਫੀਸ਼ੀਅਲ ਜਿਊਲਰੀ ਬਨਾਉਣ ਦਾ ਕੰਮ ਕਰਦਾ ਸੀ ਤੇ ਉਸ ਨੇ ਸੰਜੀਵ ਕੁਮਾਰ ਵਾਸੀ ਅਦਰਸ਼ ਨਗਰ, ਵਰਿੰਦਰ ਕੁਮਾਰ ਵਿਕੀ ਇਸਲਾਮਾਬਾਦ, ਪਵਨਕੁਮਾਰ ਉਰਫ ਬਬਲਾ ਵਾਸੀ ਹਰੀਪੁਰਾ ਪਾਸੋ ਪੈਸੇ ਲੈਣੇ ਸਨ, ਜਿਸ ਸਬੰਧੀ ਉਸ ਨੇ ਦੱਸਿਆ ਸੀ ਕਿ ਇਹ ਖਤਰਨਾਕ ਕਿਸਮ ਦੇ ਵਿਆਕਤੀ ਹਨ ਅਤੇ ਮੇਰਾ ਕਦੇ ਵੀਨੁਕਸਾਨ ਕਰ ਸਕਦੇ ਹਨ। ਜਿਸ ਅਧਾਰ ‘ਤੇ ਜਦ ਪੁਲਿਸ ਨੇ ਮ੍ਰਿਤਕ ਦੀ ਭੈਣ ਵਲੋ ਵਰਨਣ ਕੀਤੇ ਉਕਤ ਸਾਰੇ ਵਿਆਕਤੀਆਂ ਨੂੰ ਹਿਰਾਸਤ ਵਿੱਚ ਲੈਕੇ ਪੁਛਗਿਛ ਕੀਤੀ ਤਾਂ ਉਨਾ ਨੇ ਮੰਨਿਆ ਕਿਕਤਲ ਤੋ ਪਹਿਲਾਂ ਉਨਾ ਨੇ ਮ੍ਰਿਤਕਦੇ ਘਰ ਸ਼ਰਾਬ ਪੀਤੀ ਤੇ ਭੰਗੜੇ ਵੀ ਪਾਏ ਕਿਉਕਿ ਉਸਦੇ ਘਰ ਵਾਲੇ ਕਿਧਰੇ ਗਏ ਹੋਏ ਸਨ। ਇੰਸ: ਅਨਿਲ ਕੁਮਾਰ ਨੇ ਦੱਸਿਆਕਿ ਸ਼ਰਾਬ ਪੀਕੇ ਦੋਸ਼ੀਆ ਨੇ ਜਦ ਮ੍ਰਿਤਕ ਤੋ ਹੋਰ ਪੈਸਿਆ ਦੀ ਮੰਗ ਕੀਤੀ ਤਾਂ ਉਸ ਵਲੋ ਪਹਿਲਾ ਲਏ ਪੈਸਿਆ ਦੀ ਮੰਗ ਕਰਨ ਤੇ ਉਨਾਂ ਦਾ ਤਤਕਾਰ ਇਸ ਹੱਦ ਤੱਕਵੱਧ ਗਿਆ ਕਿ ਉਨਾ ਨੇ ਫਲ ਸਬਜੀਆ ਕੱਟਣ ਵਾਲੀਆ ਛੁਰੀਆ ਤੇ ਪਿੱਲਰਾ ਨਾਲ ਉਸਦਾ ਕਤਲ ਕਰਕੇ ਪਿਛਲੇ ਕਮਰੇ ਵਿੱਚ ਲਿਜਾਅ ਕੇ ਅੱਗ ਲਗਾਉਣ ਤੋਬਾਅਦ ਥ੍ਰੀਵੀਲਰ ਤੇ ਫਰਾਰ ਹੋ ਗਏ , ਜਿਸ ਨੂੰ ਵੀ ਮ੍ਰਿਤਕਾਂ ਸਮੇਤ ਕਬਜੇ ਵਿੱਚ ਲੈ ਲਿਆ ਗਿਆ ਹੈ।