Breaking ਪਟਿਆਲਾ, 24 ਅਪ੍ਰੈਲ ( ਅਮਰਜੀਤ ਸਿੰਘ ): ਪਟਿਆਲਾ ਜ਼ਿਲੇ ਦੇ ਰਾਜਪੁਰਾ ਸ਼ਹਿਰ ਵਿਚ ਅੱਜ 6 ਹੋਰ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਗੱਲ ਦੀ...
ਚੰਡੀਗੜ•, 24 ਅਪ੍ਰੈਲ: ਕੋਵਿਡ -19 ਮਹਾਮਾਰੀ ਦੇ ਮੱਦੇਨਜ਼ਰ, ਪੰਜਾਬ ਸਰਕਾਰ ਨੇ 300 ਐਚ.ਡਬਲਯੂ.ਸੀਜ਼. (ਸਿਹਤ ਅਤੇ ਤੰਦਰੁਸਤ ਕੇਂਦਰ) ਵਿੱਚ ਟੇਲੀਮੇਡਿਸਨ ਸੇਵਾਵਾਂ ਦੀ ਸ਼ੁਰੂਆਤ ਕੀਤੀ ਹੈ ਤਾਂ ਜੋ...
ਚੰਡੀਗੜ੍ਹ, 24 ਅਪ੍ਰੈਲ: ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਪੰਜਾਬ ਦੀ ਸਭ ਤੋਂ ਛੋਟੀ ਉਮਰ ਦੀ ਔਰਤ ਸਰਪੰਚ ਪਲਵੀ ਠਾਕੁਰ ਨਾਲ ਅੱਜ ਕੌਮੀ ਪੰਚਾਇਤੀ ਰਾਜ ਦਿਵਸ ਮੌਕੇ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕਰ ਕੇ ਪੰਚਾਇਤੀ ਰਾਜ ਸੰਸਥਾਵਾਂ ਦੇ ਕੰਮ ਕਾਜ ਸਬੰਧੀ ਜਾਣਕਾਰੀ ਹਾਸਲ ਕੀਤੀ।ਪਲਵੀ ਠਾਕਰ ਪਠਾਨਕੋਟ ਜ਼ਿਲ੍ਹੇ ਦੇ ਬਲਾਕ ਧਾਰਕਲਾਂ ਦੇ ਪਿੰਡ ਹਾੜਾ ਦੀ ਸਰਪੰਚ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨਾਲ ਗੱਲਬਾਤ ਦੌਰਾਨ ਸਰਪੰਚ ਪਲਵੀ ਠਾਕੁਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਕਾਰਨ ਕੀਤੇ ਗਏ ਲਾਕਡਾਉਨ ਦੌਰਾਨ ਕਣਕ ਦੀ ਵਾਢੀ, ਖਰੀਦ ਅਤੇ ਢੋਅ ਢੋਆਈ ਲਈ ਕੀਤੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।ਪਲਵੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਲਾਕਡਾਉਨ ਦੌਰਾਨ ਕਣਕ ਦੀ ਸੁਚਾਰੂ ਖਰੀਦ ਲਈ ਚਾਰ-ਪੰਜ ਪਿੰਡਾਂ ਦੇ ਕਲੱਸਟਰ ਬਣਾ ਕੇ ਮੰਡੀਆਂ ਬਣਾਈਆਂ ਹਨ।ਮੰਡੀਆਂ ਵਿਚ ਲੋਕਾਂ ਦਾ ਇਕੱਠ ਹੋਣ ਤੋਂ ਰੋਕਣ ਲਈ ਹੋਲੋਗ੍ਰਾਮ ਵਾਲੀ ਪਰਚੀ ਮਿਤੀ ਪਾ ਕੇ ਕਿਸਾਨਾਂ ਨੂੰ ਦਿੱਤੀ ਜਾਂਦੀ ਹੈ ਅਤੇ ਸਿਰਫ ਹੋਲਗ੍ਰਾਮ ਪਰਚੀ ਵਾਲਾ ਕਿਸਾਨ ਨਿਸਚਿਤ ਮਿਤੀ ਨੂੰ ਕਣਕ ਮੰਡੀ ਵਿਚ ਲਿਜਾ ਸਕਦਾ। ਇਸ ਤੋਂ ਇਲਾਵਾ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ, ਮਜਦੂਰਾਂ ਅਤੇ ਆੜਤੀਆਂ ਲਈ ਕਰੋਨਾ ਵਾਇਰਸ ਤੋਂ ਬਚਾਅ ਲਈ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਯਕਨੀ ਬਣਉਣ ਲਈ ਪੰਚਾਇਤਾਂ ਅਹਿਮ ਭੂਮੀਕਾ ਨਿਭਾਅ ਰਹੀਆਂ ਹਨ।ਉਨਾਂ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਕਣਕ ਦੀ ਕਟਾਈ ਸਮੇਂ ਦੋ ਮੀਟਰ ਦੀ ਦੂਰੀ, ਹੱਥ, ਨੱਕ ਅਤੇ ਮੂੰਹ ਠੱਕ ਕੇ ਰੱਖਣ, ਬਾਰ ਬਾਰ ਹੱਥ ਧੋਣ ਅਤੇ ਇਕ ਦੂਜੇ ਦੇ ਜੂਠੇ ਬਰਤਣ ਨਾ ਵਰਤਣ ਬਾਰੇ ਪੰਜਾਬ ਸਰਕਾਰ ਵਲੋਂ ਜਾਰੀ ਕੀਤੀਆਂ ਹਦਾਇਤਾਂ ਬਾਰੇ ਵੀ ਪੰਚਾਇਤਾਂ ਵਲੋਂ ਕਾਮਿਆਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ ਅਤੇ ਇੰਨਾਂ ਦੀ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ। ਇਸ ਤੋਂ ਇਲਾਵਾ ਪਲਵੀ ਨੇ ਪ੍ਰਧਾਨ ਮੰਤਰੀ ਨੂੰ ਇਹ ਜਾਣੂ ਕਰਵਾਇਆ ਕਿ ਲਾਕਡਉਨ ਦੇ ਐਲਾਨ ਦੇ ਪਹਿਲੇ ਦਿਨ ਤੋਂ ਹੀ ਪੰਜਾਬ ਦੇ ਪਿੰਡਾਂ ਵਿਚ ਪੰਚਾਇਤਾਂ ਨੇ ਪਿੰਡਾਂ ਨੂੰ ਕਰੋਨਾ ਤੋਂ ਸੁਰੱਖਿਅਤ ਰੱਖਣ ਲਈ ਪਿੰਡਾਂ ਦੀ ਨਾਕੇਬੰਦੀ ਕਰਕੇ ਬੇਲੋੜੀ ਆਵਜਾਈ ਨਹੀਂ ਹੋਣ ਦਿੱਤੀ। ਇਸ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਖਾਸ ਕਰ ਪੰਜਾਬ ਦੇ ਕਿਸਾਨਾਂ ਨੇ ਕਰੜੀ ਮੁਸ਼ੱਕਤ ਕਰ ਕੇ ਦੇਸ ਦਾ ਅੰਨ ਭੰਡਾਰ ਭਰਿਆ ਹੈ।ਉਨ੍ਹਾਂ ਨੇ ਕਰੋਨਾ ਵਾਇਰਸ ਕਾਰਨ ਪੈਦਾ ਹੋਈ ਸਥਿੱਤੀ ਦੌਰਾਨ ਕਿਸਾਨਾਂ ਵਲੋਂ ਦੇਸ਼ ਦੇ ਲੋਕਾਂ ਨੂੰ ਖਾਣਾ ਪਹੁੰਚਾਉਣ ਤੋਂ ਇਲਾਵਾ ਦੁੱਧ ਅਤੇ ਫਲ ਪਹੁੰਚਾਉਣ ਲਈ ਕੀਤੇ ਗਏ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ।ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਧਰਤੀ ਮਾਂ ਨੂੰ ਬਚਾਉਣ ਲਈ ਕਿਸਾਨਾਂ ਨੂੰ ਯੂਰੀਏ ਦੀ ਖਪਤ ਅੱਧੀ ਕਰਨ ਦੀ ਅਪੀਲ ਵੀ ਕੀਤੀ।
ਪਟਿਆਲਾ, 24 ਅਪ੍ਰੈਲ : ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਯੋਗੇਂਦਰ ਸਿੰਘ ਯੋਗੀ ਨੇ ਖੁਦ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਅਤੇ ਇਕਾਂਤਵਾਸ ਦੇ ਨਿਯਮਾਂ ਨੂੰ ਖਿਲਵਾੜ ਸਮਝ ਰਹੇ ਹਨ ਕਿਉਂਕਿ ਉਹ ਖੁਦ ਹਸਪਤਾਲ ਗਏ ਸੀ ਅਤੇ ਪਿਛਲੇ ਦਿਨੀਂ ਉਹਨਾਂ ਦਾ ਟੈਸਟ ਕਰਵਾਇਆ ਗਿਆ ਸੀ ‘ਤੇ ਸਿਹਤ ਵਿਭਾਗ ਦੀ ਤਰਫੋਂ ਉਹਨਾਂ ਨੂੰ ਆਪਣੇ ਬੇਟੇ ਅਤੇ ਆਪਣੀ ਪਤਨੀ ਨੂੰ ਘਰ ਵਿੱਚ ਇਕਾਂਤਵਾਸ ਵਿੱਚ ਰੱਖਣ ਅਤੇ ਇੱਕ ਪੋਸਟਰ ਘਰ ਦੇ ਬਾਹਰ ਲਗਾਣ ਲਈ ਵੀ ਕਿਹਾ ਸੀ। ਜਿਸ ਵਿੱਚ ਇਹ ਸਾਫ ਲਿਖਿਆ ਗਿਆ ਹੈ ਕਿ 29 ਤਰੀਕ ਤੱਕ ਉਹਨਾਂ ਨੇ ਘਰ ਤੋਂ ਬਾਹਰ ਨਹੀਂ ਜਾਣਾ ਹੈ ਅਤੇ ਇਕਾਂਤਵਾਸ ਵਿੱਚ ਰਹਿਣਾ ਹੈ, ਪਰ ਜਿਵੇਂ ਹੀ ਪੰਜਾਬ ਸਰਕਾਰ ਦੁਆਰਾ ਰਾਸ਼ਨ ਪਹੁੰਚਿਆ ਗਿਆ, ਜੋ ਲੋਕਾਂ ਨੂੰ ਦਿੱਤਾ ਜਾਣਾ ਸੀ, ਯੋਗੇਂਦਰ ਸਿੰਘ ਯੋਗੀ ਰਾਸ਼ਨ ਵੰਡਣ ਲਈ ਇਕਾਂਤਵਾਸ ਭੁੱਲ ਗਏ।
ਚੰਡੀਗੜ੍ਹ, 24 ਅਪ੍ਰੈਲ : ਕੋਵਿਡ19 ਨੇ ਪੂਰੀ ਦੁਨੀਆਂ ਵਿੱਚ ਦਹਿਸ਼ਤ ਮਚਾ ਰੱਖੀ ਹੈ। ਭਾਰਤ ਵਿੱਚ ਵੀ ਇਸ ਦਾ ਕਹਿਰ ਲਗਾਤਾਰ ਜਾਰੀ ਹੈ। ਪਿਛਲੇ 24 ਘੰਟਿਆਂ ਵਿੱਚ...
ਐੱਸ.ਏ.ਐੱਸ ਨਗਰ, 23 ਅਪ੍ਰੈਲ : ਜ਼ਿਲ੍ਹਾ ਐੱਸ.ਏ.ਐੱਸ ਨਗਰ ਦੇ ਨਵਾਂਗਰਾਉਂ ਵਿਖੇ ਇੱਕ ਹੋਰ ਕੋਰੋਨਾ ਦਾ ਮਾਮਲਾ ਸਾਹਮਣੇ ਆਉਣ ਨਾਲ ਜ਼ਿਲ੍ਹੇ ਅੰਦਰ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ...
ਚੰਡੀਗੜ੍ਹ, 23 ਅਪ੍ਰੈਲ : ਪੰਜਾਬ ਰਾਜ ਵਿੱਚ ਅੱਜ ਕਣਕ ਦੀ ਖਰੀਦ ਦੇ ਨੋਵੇਂ ਦਿਨ 647371 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਜਿਸ ਵਿਚੋਂ ਸਰਕਾਰੀ ਏਜੰਸੀਆਂ...
ਤਰਨ ਤਾਰਨ, 23 ਅਪ੍ਰੈਲ (ਪਵਨ ਸ਼ਰਮਾ): ਕੋਰੋਨਾ ਵਾਇਰਸ ਦੇ ਚੱਲਦਿਆਂ ਸਰਕਾਰ ਵੱਲੋ ਕੀਤੇ ਲਾਕਡਾਊਨ ਦੇ ਚੱਲਦਿਆਂ ਅਨੇਕਾਂ ਗਰੀਬ ਅਤੇ ਦਿਹਾੜੀਦਾਰ ਲੋਕ ਕੰਮ ਨਾ ਮਿਲਨ ਦੇ ਚੱਲਦਿਆਂ...
ਚੰਡੀਗੜ੍ਹ, 23 ਅਪ੍ਰੈਲ: ਪੰਜਾਬ ਸਰਕਾਰ ਨੇ ਕੋਵਿਡ 19 ਦੇ ਮੱਦੇਨਜ਼ਰ ਰਾਜ ਦੇ ਕਿਸਾਨਾਂ ਅਤੇ ਕੰਬਾਈਨ ਆਪ੍ਰੇਟਰਾਂ ਨੂੰ ਸੁਰੱਖਿਅਤ ਢੰਗ ਨਾਲ ਕਣਕ ਦੀ ਕਟਾਈ ਦੇ ਕਾਰਜ਼ ਨੂੰ...
ਚੰਡੀਗੜ੍ਹ, 23 ਅਪ੍ਰੈਲ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਸੂਬੇ ਵਿੱਚ ਉਚ ਮੌਤ ਦਰ ਦੀ ਜਾਂਚ ਦਰ ਨੂੰ ਸਮਝਣ ਅਤੇ...