India
CBSE 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਾ ਨਤੀਜਾ ਜਾਰੀ
ਨਵੀਂ ਦਿੱਲੀ, 15 ਜੁਲਾਈ : ਜਿਥੇ ਬਿੱਟੇ ਦਿਨੀ 12ਵੀਂ ਜਮਾਤ ਦਾ ਨਤੀਜਾ ਜਾਰੀ ਹੋਇਆ ਸੀ ਤੇ ਹੁਣ 10ਵੀਂ ਜਮਾਤ ਦਾ ਨਤੀਜਾ ਜਾਰੀ ਹੋ ਗਿਆ ਹੈ। 10ਵੀਂ ਦੇ ਲੱਖਾਂ ਵਿਦਿਆਰਥੀਆਂ ਦਾ ਇੰਤਜ਼ਾਰ ਹੁਣ ਖ਼ਤਮ ਹੋ ਗਿਆ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਬੱਚੇ ਆਪਣਾ ਰਿਜ਼ਲਟ results.nic.in, cbseresults.nic.in ਤੇ cbse.nic.in ‘ਤੇ ਦੇਖ ਸਕਦੇ ਹਨ। 10ਵੀਂ CBSE ਬੋਰਡ ਦੀ ਪ੍ਰੀਖਿਆ ‘ਚ 18.89 ਲੱਖ ਤੋਂ ਜ਼ਿਆਦਾ ਵਿਦਿਆਰਥੀ ਸ਼ਾਮਲ ਹੋਏ ਹਨ। ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਕੁਮਾਰ ਪੋਖਰੀਆਲ ਨਿਸ਼ੰਕ ਨੇ ਟਵੀਟ ਕਰ ਕੇ ਬੱਚਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।