Punjab
ਤਰਨਤਾਰਨ ਜ਼ਿਮਨੀ ਚੋਣਾਂ ਦੇ ਪਹਿਲੇ ਪੜਾਅ ਦੇ ਨਤੀਜੇ ਆਏ ਸਾਹਮਣੇ
TARN TARAN BY ELECTION RESULT : ਤਰਨਤਾਰਨ ਜ਼ਿਮਨੀ ਚੋਣਾਂ ਦੇ ਅੱਜ ਨਤੀਜੇ ਆ ਜਾਣਗੇ। ਤਰਨਤਾਰਨ ਜਿਮਨੀ ਚੋਣਾਂ 11 ਨਵੰਬਰ ਨੂੰ ਹੋਈਆਂ ਸੀ। ਚੋਣਾਂ ਲਈ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਈਵੀਐਮ ਮਸ਼ੀਨਾਂ ਤੇ ਬੈਲੇਟ ਪੇਪਰਾਂ ਰਾਹੀਂ ਸਾਰੇ ਉਮੀਦਵਾਰਾਂ ਦੀ ਕਿਸਮਤ ਦਾ ਦੁਪਹਿਰ ਤੱਕ ਫੈਸਲਾ ਹੋ ਜਾਵੇਗਾ।
ਪਹਿਲੇ ਪੜਾਅ ਦੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਸਭ ਤੋਂ ਅਗੇ ਹਨ ਜਿਨ੍ਹਾਂ ਨੂੰ 2910ਵੋਟਾਂ ਪਹਿਲੇ ਪੜਾਅ ‘ਚ ਪਈਆਂ। ਅਤੇ ਦੂਸਰੇ ਨੰਬਰ ਤੇ ਆਪ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਹਨ ਜਿਨ੍ਹਾਂ ਨੂੰ 2285 ਵੋਟਾਂ ਪਈਆਂ ਹਨ ਅਤੇ ਤੀਸਰੇ ਨੰਬਰ ‘ਤੇ ਕਾਂਗਰਸ ਤੋਂ ਉਮੀਦਵਾਰ ਕਰਨਬੀਰ ਸਿੰਘ ਬੁਰਜ ਹਨ ਜਿਨ੍ਹਾਂ ਨੂੰ 1379 ਵੋਟਾਂ ਪਈਆਂ ਅਤੇ ਚੋਥੇ ਨੰਬਰ ‘ਤੇ ਵਾਰਿਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਹਨ ਜਿਨ੍ਹਾਂ ਨੂੰ 1005 ਵੋਟਾਂ ਪਈਆਂ ਹਨ ਅਤੇ ਪੰਜਵੇ ਨੰਬਰ ‘ਤੇ ਭਾਜਪਾ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਹਨ ਜਿਨ੍ਹਾਂ ਨੂੰ 282 ਵੋਟਾਂ ਪਈਆਂ ਹਨ।
