Connect with us

Punjab

ਤਰਨਤਾਰਨ ਜ਼ਿਮਨੀ ਚੋਣਾਂ ਦੇ ਅੱਜ ਆਉਣਗੇ ਨਤੀਜੇ , ਸ਼ੁਰੂ ਹੋਈ ਵੋਟਿੰਗ

Published

on

Tarn Taran by Election Result : ਤਰਨਤਾਰਨ ਜ਼ਿਮਨੀ ਚੋਣਾਂ ਦੇ ਅੱਜ ਨਤੀਜੇ ਆ ਜਾਣਗੇ। ਤਰਨਤਾਰਨ ਜਿਮਨੀ ਚੋਣਾਂ 11 ਨਵੰਬਰ ਨੂੰ ਹੋਈਆਂ ਸੀ। ਚੋਣਾਂ ਲਈ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਈਵੀਐਮ ਮਸ਼ੀਨਾਂ ਤੇ ਬੈਲੇਟ ਪੇਪਰਾਂ ਰਾਹੀਂ ਸਾਰੇ ਉਮੀਦਵਾਰਾਂ ਦੀ ਕਿਸਮਤ ਦਾ ਦੁਪਹਿਰ ਤੱਕ ਫੈਸਲਾ ਹੋ ਜਾਵੇਗਾ।

ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਜਾਣਕਾਰੀ ਮੁਤਾਬਕ ਨਤੀਜੇ 11 ਵਜੇ ਤੱਕ ਸਾਫ਼ ਹੋ ਜਾਣਗੇ। 11 ਨਵੰਬਰ ਨੂੰ ਹੋਈ ਵੋਟਿੰਗ ਵਿੱਚ 60.95% ਵੋਟਰਾਂ ਨੇ ਵੋਟ ਪਾਈ ਸੀ। ਪਿਛਲੀਆਂ 2022 ਚੋਣਾਂ ਵਿੱਚ 65.81% ਵੋਟਿੰਗ ਹੋਈ ਸੀ ਅਤੇ ‘ਆਪ’ ਨੇ ਜਿੱਤ ਹਾਸਲ ਕੀਤੀ ਸੀ।

ਇਸ ਵਾਰ 15 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਦਕਿ ਮੁੱਖ ਮੁਕਾਬਲਾ ‘ਆਪ’, ਅਕਾਲੀ ਦਲ, ਭਾਜਪਾ ਕਾਂਗਰਸ,, ਅਤੇ ਅਕਾਲੀ ਦਲ–ਵਾਰਿਸ ਪੰਜਾਬ ਵਿਚਕਾਰ ਹੈ।

ਕਿਸ-ਕਿਸ ਦੇ ਵਿਚ ਹੈ ਮੁਕਾਬਲਾ

ਤੁਹਾਨੂੰ ਦੱਸ ਦੇਈਏ ਕਿ ‘ਆਪ’ ਤੋਂ ਉਮੀਦਵਾਰ ਹਰਮੀਤ ਸਿੰਘ ਸੰਧੂ , ਕਾਂਗਰਸ ਤੋਂ ਕਰਨਬੀਰ ਸਿੰਘ ਬੁਰਜ, ਅਕਾਲੀ ਦਲ ਤੋਂ ਸੁਖਵਿੰਦਰ ਕੌਰ ਰੰਧਾਵਾ, ਭਾਜਪਾ ਤੋਂ ਹਰਜੀਤ ਸਿੰਘ ਸੰਧੂ ਅਤੇ ਵਾਰਿਸ ਪੰਜਾਬ ਦੇ ਮਨਦੀਪ ਸਿੰਘ ਹਨ।