News
ਚੰਡੀਗੜ੍ਹ ‘ਚ ਆਏ ਕੋਰੋਨਾ ਦੇ 5 ਹੋਰ ਨਵੇਂ ਮਾਮਲੇ

ਕੋਰੋਨਾ ਵਾਇਰਸ ਦਾ ਕਹਿਰ ਚੰਡੀਗੜ੍ਹ ਵਿੱਚ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਚੰਡੀਗੜ੍ਹ ਵਿੱਚ ਕੋਰੋਨਾ ਦਾ ਬਣੇ ਕੇਂਦਰ ਬਾਪੂ ਧਾਮ ਕਾਲੋਨੀ ਤੋਂ ਲਗਾਤਾਰ ਕੇਸ ਅਾ ਰਹੇ ਹਨ। ਬੀਤੇ ਦਿਨੀਂ ਕੋਰੋਨਾ ਦੇ 14 ਕੇਸ ਸਾਹਮਣੇ ਆਏ ਤੇ ਅੱਜ ਭਾਵ ਐਤਵਾਰ ਨੂੰ 5 ਹੋਰ ਮਰੀਜ਼ਾਂ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਪਾਈ ਗਈ ਹੈ। ਇਨ੍ਹਾਂ ਮਰੀਜ਼ਾਂ ‘ਚ 18 ਸਾਲਾਂ ਦਾ ਨੌਜਵਾਨ, 23 ਸਾਲਾਂ ਦੀ ਔਰਤ, 30 ਸਾਲਾਂ ਦੀਆਂ 2 ਔਰਤਾਂ ਅਤੇ 37 ਸਾਲਾਂ ਦੀ ਔਰਤ ‘ਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ। ਇਸ ਦੇ ਨਾਲ ਹੀ ਸ਼ਹਿਰ ‘ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 238 ਹੋ ਗਈ ਹੈ, ਜਦਕਿ ਕੁੱਲ ਐਕਟਿਵ ਕੇਸ 56 ਹਨ।