News
Chandigarh Update: ਕੋਰੋਨਾ ਦੇ ਆਏ 4 ਹੋਰ ਮਾਮਲੇ

ਚੰਡੀਗੜ੍ਹ, 07 ਮਈ: ਚੰਡੀਗੜ੍ਹ ਵਿੱਚ ਕੋਰੋਨਾ ਦਾ ਕਹਿਰ ਰੁਕ ਹੀ ਨਹੀਂ ਰਿਹਾ। ਲਗਾਤਾਰ ਚੰਡੀਗੜ੍ਹ ਵਿੱਚ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ। ਦੱਸ ਦਈਏ ਕਿ ਅੱਜ ਭਾਵ ਵੀਰਵਾਰ ਨੂੰ 4 ਨਵੇਂ ਮਾਮਲੇ ਦੀ ਪੁਸ਼ਟੀ ਹੋਈ ਹੈ, ਇਹ ਮਾਮਲੇ ਬਾਪੂ ਧਾਮ ਕਾਲੋਨੀ ਦੇ ਹਨ। ਹੁਣ ਚੰਡੀਗੜ੍ਹ ਵਿਖੇ ਕੋਰੋਨਾ ਦੇ ਕੁੱਲ ਮਾਮਲੇ 128 ਹੋ ਗਏ ਹਨ। ਜਿਨ੍ਹਾ ਵਿੱਚੋ 106 ਐਕਟਿਵ ਹਨ ਤੇ ਇੱਕ ਦੀ ਮੌਤ ਹੋ ਚੁੱਕੀ ਹੈ ਅਤੇ ਬਾਕੀ ਕੋਰੋਨਾ ਨੂੰ ਮਾਤ ਦੇ ਕੇ ਘਰ ਜਾ ਚੁੱਕੇ ਹਨ। ਬਾਪੂ ਧਾਮ ਵਿੱਚ ਪੀੜਤਾਂ ਦੀ ਗਿਣਤੀ 70 ਤੱਕ ਪਹੰਚ ਚੁੱਕੀ ਹੈ।