Politics
ਚਰਨਜੀਤ ਚੰਨੀ ‘ਨੇ CM ਮਾਨ ‘ਤੇ ਸਾਧਿਆ ਨਿਸ਼ਾਨਾ, ਰਾਹੁਲ ਗਾਂਧੀ ਲਈ ਸ਼ਾਇਰਾਨਾ ਅੰਦਾਜ਼ ‘ਚ ਕਹੀ ਇਹ ਗੱਲ
ਭਾਰਤ ਜੋੜੋ ਯਾਤਰਾ’ ਦੌਰਾਨ ਰਾਹੁਲ ਗਾਂਧੀ ਨੇ ਤਾਕਤ ਦਾ ਪ੍ਰਦਰਸ਼ਨ ਕਰਦੇ ਹੋਏ ਪਠਾਨਕੋਟ ‘ਚ ਵੱਡੀ ਰੈਲੀ ਕੀਤੀ। ਇਸ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰਾਹੁਲ ਗਾਂਧੀ ਨੂੰ ਕ੍ਰਾਂਤੀਕਾਰੀ ਨੇਤਾ ਕਿਹਾ, ਉਥੇ ਹੀ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ‘ਤੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਰਾਜਨੀਤੀ ਵਿੱਚ ਫਿਰਕਾਪ੍ਰਸਤੀ ਦੀ ਕੋਈ ਥਾਂ ਨਹੀਂ ਹੈ।
ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨਵੀਂ ਸੋਚ ਲੈ ਕੇ ਆਏ ਹਨ, ਰਾਹੁਲ ਗਾਂਧੀ ਸੰਤ ਹਨ, ਜਿਨ੍ਹਾਂ ਦਾ ਉਹ ਅੱਜ ਸਵਾਗਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਦੇਸ਼ ਦੀ ਆਜ਼ਾਦੀ ਲਈ ਲੜਾਈ ਲੜੀ ਹੈ ਅਤੇ ਦੇਸ਼ ਨੂੰ ਆਜ਼ਾਦੀ ਦਿਵਾਈ ਹੈ। ਸਿਰਫ਼ ਕਾਂਗਰਸ ਪਾਰਟੀ ਨੇ ਹੀ ਗਰੀਬਾਂ ਨੂੰ ਰਾਖਵਾਂਕਰਨ ਦਿੱਤਾ ਹੈ। ਕਾਂਗਰਸ ਦੀ ਸੋਚ ਗਰੀਬਾਂ ਪ੍ਰਤੀ ਇਮਾਨਦਾਰ ਹੈ। ਉਹ ਗਰੀਬਾਂ ਨੂੰ ਉੱਚਾ ਚੁੱਕਣ ਜਾ ਰਹੀ ਹੈ।
ਉਨ੍ਹਾਂ ਨੇ ਸ਼ਾਇਰਾਨਾ ਅੰਦਾਜ਼ ਵਿੱਚ ਕਿਹਾ, ”ਬਹਿੰਮਤੇ ਨੇ ਓਹ ਜੋ ਸ਼ਿਕਵਾ ਕਰਨ ਮੁਕੱਦਰਾ ਦਾ, ਉਗਨ ਵਾਲੇ ਉਗ ਜਾੰਦੇ ਸੀਨਾ ਤੋੜ ਕੇ ਪੱਥਰ ਦਾ।” ਅੱਗੇ ਬੋਲਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਰਾਹੁਲ ਆਪਣੇ ਸੰਕਲਪ ਨਾਲ ਦੇਸ਼ ਨੂੰ ਇੱਕ ਕਰਨ ਲਈ ਨਿੱਕਲਿਆ ਹੈ। ਇੱਕ ਦਿਨ ਰਾਹੁਲ ਗਾਂਧੀ ਪੱਥਰਾਂ ਦੀ ਛਾਤੀ ਤੋੜ ਕੇ ਬਾਹਰ ਆਉਣਗੇ। ਇਸ ਦੌਰਾਨ ਉਨ੍ਹਾਂ ਰਾਹੁਲ ਗਾਂਧੀ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ।