Punjab
CIA ਨੇ ਨਸ਼ੀਲੇ ਪਦਾਰਥਾਂ ਦੇ ਵੱਡੇ ਰੈਕੇਟ ਦਾ ਕੀਤਾ ਪਰਦਾਫਾਸ਼, 5 ਮੁਲਜ਼ਮ ਗ੍ਰਿਫਤਾਰ

ਮਾਲੇਰਕੋਟਲਾ : ਬੀਤੇ ਦਿਨੀਂ ਨਸ਼ੇ ਦੇ ਸੌਦਾਗਰਾਂ ਖਿਲਾਫ ਵਿੱਢੀ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਮਾਲੇਰਕੋਟਲਾ ਪੁਲਸ ਦੇ ਸੀ.ਆਈ.ਏ. ਟੀਮ ਨੇ ਹੋਰ ਛਾਪੇਮਾਰੀ ਕਰਕੇ ਹੈਰੋਇਨ ਦੀ ਵਪਾਰਕ ਮਾਤਰਾ ਬਰਾਮਦ ਕੀਤੀ ਅਤੇ 3 ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਪਿਛਲੇ 2 ਦਿਨਾਂ ਦੌਰਾਨ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਹੁਣ ਦੋਸ਼ੀਆਂ ਦੀ ਕੁੱਲ ਗਿਣਤੀ 5 ਹੋ ਗਈ ਹੈ, ਜਿਨ੍ਹਾਂ ਕੋਲੋਂ ਕਰੀਬ 343 ਗ੍ਰਾਮ ਹੈਰੋਇਨ ਅਤੇ 1 ਲੱਖ 16 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ।
ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਮਾਲੇਰਕੋਟਲਾ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਮੁਢਲੀ ਕਾਰਵਾਈ ਦੌਰਾਨ ਕਾਬੂ ਕੀਤੇ ਕਥਿਤ ਦੋਸ਼ੀਆਂ ਦੀ ਪਹਿਚਾਣ ਮੁਹੰਮਦ ਇਮਰਾਨ ਉਰਫ਼ ਡਾਕਟਰ ਅਤੇ ਮੁਹੰਮਦ ਹਨੀਫ਼ ਦੋਵੇਂ ਵਾਸੀ ਮਾਲੇਰਕੋਟਲਾ ਵਜੋਂ ਹੋਈ ਹੈ | ਹੁਣ ਗ੍ਰਿਫ਼ਤਾਰ ਕੀਤੇ ਗਏ 3 ਹੋਰ ਮੁਲਜ਼ਮਾਂ ਦੀ ਪਛਾਣ ਮੁਹੰਮਦ ਆਜ਼ਮ ਉਰਫ਼ ਰੋਡਾ ਪੁੱਤਰ ਮੁਹੰਮਦ ਸਾਬਿਰ ਵਾਸੀ ਕਾਮਰਾਡਵਾਲਾ ਮੁਹੱਲਾ, ਆਜ਼ਮ ਉਰਫ਼ ਵਕੀਲ ਪੁੱਤਰ ਮੁਹੰਮਦ ਜਮੀਲ ਵਾਸੀ ਕੌਰੀਆਂਵਾਲਾ ਮੁਹੱਲਾ ਅਤੇ ਸਗੁਫ਼ਤਾ ਉਰਫ਼ ਬੌਬੀ ਪਤਨੀ ਸਾਬਰ ਅਲੀ ਵਾਸੀ ਲੰਗੜੀ ਭੂਮਸੀ ਮੁਹੱਲਾ ਵਜੋਂ ਹੋਈ ਹੈ।