Connect with us

Punjab

CIA ਸਟਾਫ਼ ਨੇ ਤਿੰਨ ਨਾਮੀ ਗੈਂਗਸਟਰਾਂ ਨੂੰ ਕੀਤਾ ਕਾਬੂ

Published

on

AMRITSAR : ਲੋਕ ਸਭਾ ਚੋਣਾਂ ਦਰਮਿਆਨ ਅੰਮ੍ਰਿਤਸਰ ਪੁਲਿਸ ਨੂੰ ਵੱਡੀ ਕਾਮਯਾਬੀ ਹੱਥ ਲੱਗੀ ਹੈ| ਸੀ.ਆਈ. ਏ ਸਟਾਫ਼ ਨੇ ਤਿੰਨ ਨਾਮੀ ਗੈਂਗਸਟਰਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ ਉਨ੍ਹਾਂ ਕੋਲ ਪਿਸਤੌਲ 45 ਬੋਰ, 4 ਮੈਗਜ਼ੀਨ ਤੇ 33 ਜਿੰਦਾ ਰੌਂਦ ਬਰਾਮਦ ਕੀਤੀਆਂ ਗਈਆਂ | ਜਾਣਕਾਰੀ ਮੁਤਾਬਕ ਗੈਂਗਸਟਰਾਂ ਦੇ ਤਾਰ ਵਿਦੇਸ਼ ਬੈਠੇ ਨਾਮੀ ਗੈਂਗਸਟਰ ਹੈਪੀ ਜੱਟ ਨਾਲ ਜੁੜੇ ਹੋਏ ਹਨ |

 

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਤਿੰਨਾ ਨੋਜਵਾਨਾਂ ਦੀ ਉਮਰ 25 ਤੋਂ 26 ਸਾਲ ਦੇ ਕਰੀਬ ਹੈ | ਇਹਨਾਂ ਨੂੰ ਇਹ ਪਿਸਤੌਲ ਗੈਂਗਸਟਰ ਹੈਪੀ ਜੱਟ ਨੇ ਹੀ ਸਪਲਾਈ ਕਰਵਾਏ ਸਨ। ਇਹਨਾਂ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਵੱਖ ਵੱਖ ਥਾਣਿਆਂ ਦੇ ਵਿੱਚ ਦਰਜ ਹਨ|

ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਹੈ ਕਿ ਇਹਨਾਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰ ਇਹਨਾਂ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ। ਰਿਮਾਂਡ ਦੌਰਾਨ ਹੋਰ ਵੀ ਪੁੱਛਗਿੱਛ ਹੋਣ ਦੀ ਸੰਭਾਵਨਾ ਹੈ।

ਤਿੰਨਾਂ ਨੌਜਵਾਨਾਂ ਦੀ ਪਛਾਣ….

ਨੌਜਵਾਨਾਂ ਦੀ ਪਛਾਣ ਸਾਗਰ ਸਿੰਘ ਉਰਫ ਵਾਸੀ ਪਿੰਡ ਗੁਰੂਵਾਲੀ ਤਰਨ ਤਾਰਨ, ਸ਼ਰਨਜੀਤ ਸਿੰਘ ਉਰਫ ਸੂਰਜ ਵਾਸੀ ਭਿੰਡਰ ਕਲੋਨੀ ਗੁਰੂਵਾਲੀਤਰਨ ਤਾਰਨ, ਅਤੇ ਮਨਪ੍ਰੀਤ ਸਿੰਘ ਉਰਫ ਰੋਹਿਤ ਉਰਫ ਰੰਧਾਵਾ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੋਈ ਹੈ|