Connect with us

Punjab

ਸੀ.ਆਈ.ਏ ਸਟਾਫ ਨੇ ਹੋਟਲਾਂ ‘ਚ ਮਾਰੀ ਅਚਨਚੇਤ ਰੇਡ

Published

on

20 ਦਸੰਬਰ 2023: ਜਿਲ੍ਹਾ ਪੁਲਿਸ ਮੁਖੀ ਬਠਿੰਡਾ ਹਰਮਨਬੀਰ ਸਿੰਘ ਗਿੱਲ ਦੀਆਂ ਹਦਾਇਤਾਂ ਦੇ ਅੱਜ ਸੀ.ਆਈ.ਏ ਸਟਾਫ 1 ਅਤੇ 2 ਵੱਲੋਂ ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਕਈ ਹੋਟਲਾਂ ਚ ਅਚਨਚੇਤ ਰੇਡ ਕੀਤੀ ਗਈ।ਪੁਲਿਸ ਵੱਲੋਂ ਕਈ ਪੀ.ਜੀ ਵੀ ਖੰਗਾਲੇ ਗਏ ਅਤੇ ਉਨਾਂ ਚ ਰਹਿੰਦੇ ਵਿਦਿਆਰਥੀਆਂ ਦੀ ਜਾਣਕਾਰੀ ਇਕੱਤਰ ਕੀਤੇ ਜਾਣ ਦੀ ਵੀ ਸੂਚਨਾ ਹੈ।

ਦੱਸਣਾ ਬਣਦਾ ਹੈ ਕਿ ਤਲਵੰਡੀ ਸਾਬੋ ਨਗਰ ਵਿੱਚ ਦੋ ਯੂਨੀਵਰਸਿਟੀਆਂ,ਇੱਕ ਯੂਨੀਵਰਸਿਟੀ ਕੈਂਪਸ ਅਤੇ ਕਈ ਹੋਰ ਵਿੱਦਿਅਕ ਅਦਾਰੇ ਹੋਣ ਕਾਰਣ ਨਗਰ ਐਜੂਕੇਸ਼ਨ ਹੱਬ ਬਣ ਚੁੱਕਾ ਹੈ ਜਿਸ ਕਾਰਣ ਇੱਥੇ ਦੇਸ਼ ਵਿਦੇਸ਼ ਚੋਂ ਵੱਡੀ ਗਿਣਤੀ ਵਿਦਿਆਰਥੀ ਆ ਕੇ ਪੜਾਈ ਕਰ ਰਹੇ ਹਨ।ਜਿੱਥੇ ਵਿਦਿਆਰਥੀ ਘਰਾਂ ਚ ਹੀ ਬਣੇ ਪੀ.ਜੀ ਵਗੈਰਾ ਚ ਰਹਿ ਰਹੇ ਹਨ ਉੱਥੇ ਵਿਦਿਆਰਥੀਆਂ ਦੀ ਵੱਡੇ ਪੱਧਰ ਤੇ ਆਮਦ ਨੂੰ ਲੈ ਕੇ ਨਗਰ ਚ ਖੁੰਭਾ ਵਾਂਗ ਹੋਟਲ ਵੀ ਵਧ ਰਹੇ ਹਨ।ਉਕਤ ਹੋਟਲਾਂ ਦੀ ਵੈਧਤਾ ਪਰਖਣ ਲਈ ਪਿਛਲੇ ਸਮੇਂ ਤੋਂ ਮੰਗ ਉੱਠਦੀ ਰਹੀ ਹੈ|

ਪਰ ਹੁਣ ਨਵੇਂ ਜਿਲ੍ਹਾ ਪੁਲਿਸ ਮੁਖੀ ਦੇ ਆਉਣ ਉਪਰੰਤ ਪਹਿਲੀ ਵਾਰ ਹੋਟਲਾਂ ਤੇ ਸਖਤੀ ਹੁੰਦੀ ਦਿਖਾਈ ਦਿੱਤੀ ਜਦੋਂ ਸੀ.ਆਈ.ਏ ਸਟਾਫ 1 ਦੇ ਇੰਚਾਰਜ ਜਸਵਿੰਦਰ ਸਿੰਘ ਅਤੇ 2 ਦੇ ਇੰਚਾਰਜ ਕਰਨਦੀਪ ਸਿੰਘ ਦੀ ਅਗਵਾਈ ਚ ਪੁਲਿਸ ਪਾਰਟੀਆਂ ਨੇ ਕਈ ਹੋਟਲਾਂ ਚ ਦਬਿਸ਼ ਦਿੱਤੀ।ਪਤਾ ਲੱਗਾ ਹੈਕਿ ਕੁਝ ਹੋਟਲਾਂ ਦਾ ਰਿਕਾਰਡ ਵੀ ਪੁਲਿਸ ਨੇ ਆਪਣੇ ਕਬਜ਼ੇ ਚ ਲਿਆ ਹੈ।ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮਾਣਯੋਗ ਐੱਸ.ਐੱਸ.ਪੀ ਸਾਹਿਬ ਦੇ ਹੁਕਮਾਂ ਤੇ ਹੋਟਲਾਂ ਖਿਲਾਫ ਮੁਹਿੰਮ ਚਲਾਈ ਗਈ ਹੈ ਕਿਉਂਕਿ ਪੁਲਿਸ ਨੂੰ ਕੁਝ ਥਾਵਾਂ ਤੇ ਅਸਮਾਜਿਕ ਅਤੇ ਅਨੈਤਿਕ ਗਤੀਵਿਧੀਆਂ ਚਲਦੇ ਹੋਣ ਦਾ ਸ਼ੱਕ ਸੀ।ਉਨਾਂ ਕਿਹਾ ਕਿ ਸਾਰੇ ਹੋਟਲਾਂ ਦੇ ਰਿਕਾਰਡ ਅਤੇ ਉਨਾਂ ਦੀ ਵੈਧਤਾ ਦੀ ਜਾਂਚ ਪੜਤਾਲ ਹੋਵੇਗੀ ਅਤੇ ਜੇਕਰ ਕੁਝ ਗਲਤ ਮਿਲਿਆ ਤਾਂ ਬਖਸ਼ਿਆ ਨਹੀ ਜਾਵੇਗਾ।