Punjab
CIA ਸਟਾਫ ਨੇ ਸੁਲਝਾਏ 4 ਕੇਸ, ਮੁਲਜਮਾਂ ਨੂੰ ਲਿਆ ਹਿਰਾਸਤ ‘ਚ

PUNJAB : ਖਰੜ CIA ਸਟਾਫ ਨੇ ਕੁੱਲ ਚਾਰ ਕੇਸਾ ‘ਚ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ| ਪਹਿਲੇ ਕੇਸ ‘ਚ ਦ 2 ਕਿਲੋ 600 ਗ੍ਰਾਮ ਅਫੀਮ ਸਣੇ ਇਕ ਨੋਜਵਾਨ ਨੂੰ ਕਾਬੂ ਕੀਤਾ ਹੈ ਨੋਜਵਾਨ ਯੂਪੀ ਦਾ ਰਹਿਣ ਵਾਲਾ ਹੈ ਅਤੇ ਦੁਜੇ ਕੇਸ ‘ਚ 5200 ਨਸ਼ੀਲੀ ਗੋਲੀਆਂ ਸਣੇ ਖਮਾਣੋ ਦੇ ਰਹਿਣ ਵਾਲੇ ਨੋਜਵਾਨ ਨੂੰ ਕਾਬੂ ਕੀਤਾ ਹੈ ਅਤੇ ਤੀਜੇ ਕੇਸ ‘ਚ 30 ਬੋਰ ਪਿਸਤੌਲ ਅਤੇ ਇੱਕ ਜ਼ਿੰਦਾ ਕਾਰਤੂਸ ਸਣੇ ਜੀਰਕਪੁਰ ਦੇ ਰਹਿਣ ਵਾਲੇ ਨੂੰ ਨਜਾਇਜ ਅਸਲੇ ਸਣੇ ਗ੍ਰਿਫਤਾਰ ਕੀਤਾ ਹੈ ਅਤੇ ਚੋਥੇ ਕੇਸ ‘ਚ ਅਰਜਨ ਉਰਫ ਅੱਜੂ ਪੁੱਤਰ ਦੇਸਰਾਜ ਵਾਸੀ ਪਿੰਡ ਖਲਚੀਆ ਕਦੀਮ ਥਾਣਾ ਸਦਰ ਫਿਰੋਜਪੁਰ ਤੋਂ ਕਾਬੂ ਕੀਤਾ ਹੈ |
ਜਿਸ ਤੇ ਪੰਜ ਦੇ ਕਰੀਬ ਮੁਕੱਦਮੇ ਦਰਜ ਨੇ ਅਤੇ ਇੱਕ ਕੇਸ ਦੇ ਵਿੱਚ ਮੁਲਜ਼ਮ ਨੂੰ 10 ਸਾਲ ਦੀ ਸਜ਼ਾ ਅਦਾਲਤ ਦੇ ਵੱਲੋਂ ਸੁਣਾਈ ਹੋਈ ਹੈ ਡੀ ਐੱਸ ਪੀ ਨੇ ਦੱਸਿਆ ਕਿ ਦੋਸ਼ੀ ਜੇਲ ਚੋ ਜ਼ਮਾਨਤ ਤੇ ਬਾਹਰ ਆਇਆ ਹੋਇਆ ਸੀ| ਜਾਲੀ ਪਾਸਪੋਰਟ ਬਣਾ ਕੇ ਬਾਹਰ ਭੱਜਣ ਦੀ ਤਿਆਰੀ ਚ ਸੀ ਅਤੇ ਦੋਸ਼ੀ ਦੇ ਕੋਲੋ 4 ਹਜ਼ਾਰ ਅਮੈਰੀਕਨ ਡਾਲਰ ਅਤੇ 800ਯੂਰੋ ਬਰਾਮਦ ਕੀਤੇ ਹਨ ਇਨਾ ਚਾਰੇ ਦੋਸ਼ੀਆਂ ਦੇ ਖਿਲਾਫ ਮੁਕੱਦਮੇ ਦਰਜ ਕਰ ਲਏ ਹਨ | ਨ ਅਦਾਲਤ ਵੱਲੋਂ ਹੋਰ ਪੁੱਛਗਿਛ ਦੇ ਲਈ ਰਿਮਾਂਡ ਤੇ ਲਿਆ ਜਾਵੇਗਾ ਅਤੇ ਜਲਦ ਹੀ ਇਨ੍ਹਾਂ ਕੋਲੋ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ।