Punjab
CM ਮਾਨ ਅਤੇ ਜਨਰਲ ਅਫਸਰ ਕਮਾਂਡਿੰਗ ਚੀਫ਼ ਮਨੋਜ ਕੁਮਾਰ ਕਟਿਆਰ ਦੀ ਮੁਲਾਕਾਤ ਦੀਆਂ ਤਸਵੀਰਾਂ ਆਈਆਂ ਸਾਹਮਣੇ

PUNJAB CM BHAGWANT MANN : ਬੀਤੇ ਦਿਨ CM ਭਗਵੰਤ ਮਾਨ ਨੇ ਜਨਰਲ ਅਫਸਰ ਕਮਾਂਡਿੰਗ ਚੀਫ਼ ਮਨੋਜ ਕੁਮਾਰ ਕਟਿਆਰ ਨਾਲ ਮੁਲਾਕਾਤ ਕੀਤੀ ਹੈ। ਮੁਲਾਕਾਤ ਦੀ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਸਾਂਝੀ ਕਰਕੇ ਦਿੱਤੀ ਹੈ।
ਉਨ੍ਹਾਂ ਨੇ ਲਿਖਿਆ, ਅੱਜ General Officer Commanding in Chief Manoj Kumar Katiyar (PVSM, AVSM) ਨਾਲ ਮੁਲਾਕਾਤ ਕਰਨ ਦਾ ਸਬੱਬ ਬਣਿਆ। ਜਨਰਲ ਸਾਬ੍ਹ ਆਪਣੇ ਸਨਮਾਨ ਪਰਮ ਵਿਸ਼ਿਸ਼ਟ ਸੇਵਾ ਮੈਡਲ ਤੇ ਅਤਿ ਵਿਸ਼ਿਸ਼ਟ ਸੇਵਾ ਮੈਡਲ ਵੀ ਵਿਸ਼ੇਸ਼ ਤੌਰ ‘ਤੇ ਨਾਲ ਲੈਕੇ ਆਏ। ਦੇਸ਼ ਤੇ ਫੌਜ ਬਾਰੇ ਅਹਿਮ ਵਿਚਾਰਾਂ ਹੋਈਆਂ।ਜਨਰਲ ਸਾਬ੍ਹ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਭੇਟ ਕੀਤੀਆਂ।