Punjab
CM ਮਾਨ ਨੇ 76ਵੇਂ ਗਣਤੰਤਰ ਦਿਵਸ ਦੀਆਂ ਦਿੱਤੀਆਂ ਵਧਾਈਆਂ
ਅੱਜ ਦੇਸ਼ ਭਰ ‘ਚ 76ਵਾਂ ਗਣਤੰਤਰ ਦਿਵਸ ਬਹੁਤ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ।ਦੇਸ਼ ਭਰ ‘ਚ ਰੌਣਕਾਂ ਹੀ ਰੌਣਕਾਂ ਲੱਗੀਆਂ ਹੋਈਆਂ ਹਨ । ਗਣਤੰਤਰ ਦਿਵਸ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਹਨ ।
CM ਮਾਨ ਨੇ ਕੀਤਾ ਟਵੀਟ…
ਉਨ੍ਹਾਂ ਨੇ ਕਿਹਾ, ਸਮੂਹ ਦੇਸ਼ ਵਾਸੀਆਂ ਨੂੰ ‘ਗਣਤੰਤਰ ਦਿਵਸ’ ਦੀਆਂ ਬਹੁਤ ਬਹੁਤ ਵਧਾਈਆਂ। ਅੱਜ ਦੇ ਦਿਨ 1950 ਵਿੱਚ ਸਾਡਾ ਸੰਵਿਧਾਨ ਲਾਗੂ ਹੋਇਆ ਸੀ, ਜੋ ਸਾਨੂੰ ਸਾਰਿਆਂ ਨੂੰ ਬਰਾਬਰਤਾ ਦਾ ਹੱਕ ਦਿੰਦਾ ਹੈ। ਆਓ ਸਾਡੇ ਦੇਸ਼ ਦੀ ਸੁਨਹਿਰੀ ਵਿਰਾਸਤ ਨੂੰ ਯਾਦ ਕਰੀਏ ਅਤੇ ਇਸਦਾ ਹਿੱਸਾ ਬਣਨ ‘ਤੇ ਮਾਣ ਮਹਿਸੂਸ ਕਰੀਏ।