Politics
CM ਮਾਨ ਨੇ ਕੈਪਟਨ ‘ਤੇ ਸਾਧਿਆ ਨਿਸ਼ਾਨਾ,ਕਿਹਾ- ਆਪਣੇ ਪੁੱਤਰ ਨੂੰ ਪੁੱਛੋਂ ਕੀ ਹੈ ਮੁਖ਼ਤਾਰ ਅੰਸਾਰੀ ਨਾਲ ਰਿਸ਼ਤਾ ?

CHANDIGARH 4 JULY 2023: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਪੰਜਾਬ ਦੇ CM ਮਾਨ ਨੇ ਮੁੜ ਤੋਂ ਨਿਸ਼ਾਨਾ ਸਾਧਦੇ ਕਿਹਾ ਕਿ ਆਪਣੇ ਬੇਟੇ ਰਣਇੰਦਰ ਸਿੰਘ ਸਿੰਘ ਨੂੰ ਪੁੱਛੋਂ ਕਿ ਯੂਪੀ ਦੇ ਬਾਹੂਬਲੀ ਗੈਂਗਸਟਰ ਮੁਖ਼ਤਾਰ ਅੰਸਾਰੀ ਨਾਲ ਉਹਦਾ ਕੀ ਹੈ ਰਿਸ਼ਤਾ। ਇਹ ਗੱਲ CM ਮਾਨ ਨੇ ਮੰਗਲਵਾਰ ਨੂੰ ਯਾਨੀ ਕਿ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਏ ਕਹੀ ਹੈ। ਮਾਨ ਨੇ ਦੱਸਿਆ ਕਿ ਰੋਪੜ ‘ਚ ਮੁਖਤਾਰ ਅੰਸਾਰੀ ਦੇ ਲੜਕੇ ਤੇ ਭਤੀਜੇ ਦੇ ਨਾਂ ਵਕਫ਼ ਬੋਰਡ ਦੀ ਜ਼ਮੀਨ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਜ਼ਮੀਨ ਅੱਬਾਸ ਅੰਸਾਰੀ ਤੇ ਉਮਰ ਅੰਸਾਰੀ ਦੇ ਨਾਂ ’ਤੇ ਹੈ। ਇਸ ਗੱਲ ਨੂੰ ਰਣਇੰਦਰ ਹੀ ਸਪੱਸ਼ਟ ਕਰ ਦੇਣਗੇ।