Punjab
ਸਿੰਘਾਪੁਰ ਟਰੇਨਿੰਗ ਪੂਰੀ ਕਰਕੇ ਆਏ ਪ੍ਰਿੰਸੀਪਲਾਂ ਦਾ CM ਮਾਨ ਅੱਜ ਕਰਨਗੇ ਸਵਾਗਤ,ਟਵੀਟ ਕਰਕੇ ਦਿੱਤੀ ਜਾਣਕਾਰੀ

ਪੰਜਾਬ ਦੇ ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲ ਸਿੰਗਾਪੁਰ ਵਿੱਚ ਸਿਖਲਾਈ ਲੈ ਕੇ ਅੱਜ ਵਾਪਸ ਪਰਤ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।
ਸੀ.ਐਮ ਨੇ ਟਵੀਟ ਕੀਤਾ, ”ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲ ਸਿੰਗਾਪੁਰ ‘ਚ ਟ੍ਰੇਨਿੰਗ ਤੋਂ ਬਾਅਦ ਅੱਜ ਆਪਣੀ ਧਰਤੀ ‘ਤੇ ਵਾਪਸ ਪਰਤ ਰਹੇ ਹਨ, ਜਿਨ੍ਹਾਂ ਦਾ ਮੈਂ ਸਨਮਾਨ ਨਾਲ ਸਵਾਗਤ ਕਰਾਂਗਾ… ਮੈਨੂੰ ਉਮੀਦ ਹੈ ਕਿ ਸਾਰਿਆਂ ਦੀ ਟ੍ਰੇਨਿੰਗ ਸਫਲ ਰਹੀ ਹੈ, ਤੁਸੀਂ ਦਿਨਾਂ ‘ਚ ਜੋ ਵੀ ਸਿੱਖਿਆ ਹੈ, ਉਹ ਤੁਹਾਡੇ ਲਈ ਲਾਭਦਾਇਕ ਹੋਵੇਗਾ। ਬੱਚਿਆਂ ਦਾ ਭਵਿੱਖ… ਸਭ ਨੂੰ ਸ਼ੁੱਭਕਾਮਨਾਵਾਂ।
ਦੱਸ ਦੇਈਏ ਕਿ ਭਗਵੰਤ ਮਾਨ ਨੇ 4 ਫਰਵਰੀ ਨੂੰ 36 ਪ੍ਰਿੰਸੀਪਲਾਂ ਦਾ ਪਹਿਲਾ ਬੈਚ ਸਿੰਗਾਪੁਰ ਭੇਜਿਆ ਸੀ, ਜੋ 6 ਤੋਂ 10 ਫਰਵਰੀ ਤੱਕ ਸਿੰਗਾਪੁਰ ਵਿੱਚ ਪ੍ਰੋਫੈਸ਼ਨਲ ਟੀਚਿੰਗ ਟਰੇਨਿੰਗ ਸੈਮੀਨਾਰ ਵਿੱਚ ਸ਼ਾਮਲ ਹੋਣ ਤੋਂ ਬਾਅਦ ਅੱਜ ਯਾਨੀ 11 ਫਰਵਰੀ ਨੂੰ ਵਾਪਸ ਪਰਤ ਰਹੇ ਹਨ।
