Uncategorized
CM ਮਾਨ ਨੇ ਹੁਸ਼ਿਆਰਪੁਰ LPG ਹਾਦਸੇ ‘ਤੇ ਜਤਾਇਆ ਦੁੱਖ, ਆਰਥਿਕ ਸਹਾਇਤਾ ਵਜੋਂ 2-2 ਲੱਖ ਰੁਪਏ ਦੇਣ ਦਾ ਕੀਤਾ ਐਲਾਨ
PUNJAB NEWS : CM ਮਾਨ ਨੇ ਹੁਸ਼ਿਆਰਪੁਰ LPG ਹਾਦਸੇ ‘ਤੇ ਜਤਾਇਆ ਦੁੱਖ, ਵਿੱਤੀ ਸਹਾਇਤਾ ਦੇਣ ਦਾ ਕੀਤਾ ਐਲਾਨ। ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੰਡਿਆਲਾਂ ਵਿਖੇ ਦੇਰ ਰਾਤ LPG ਗੈਸ ਨਾਲ ਭਰੇ ਇੱਕ ਟੈਂਕਰ ਦੇ ਫਟਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਜਿਸ ਵਿੱਚ ਕੁੱਝ ਲੋਕਾਂ ਦੀ ਦੁਖਦਾਈ ਮੌਤ ਦੀ ਖ਼ਬਰ ਮਿਲੀ ਹੈ ਅਤੇ ਕੁੱਝ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ।
ਪਰਮਾਤਮਾ ਅੱਗੇ ਵਿੱਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਅਤੇ ਜ਼ਖ਼ਮੀਆਂ ਦੀ ਜਲਦ ਸਿਹਤਯਾਬੀ ਲਈ ਅਰਦਾਸ ਕਰਦੇ ਹਾਂ। ਪੰਜਾਬ ਸਰਕਾਰ ਵੱਲੋਂ ਹਾਦਸੇ ‘ਚ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਵਜੋਂ 2-2 ਲੱਖ ਰੁਪਏ ਤੇ ਜ਼ਖ਼ਮੀਆਂ ਦਾ ਮੁਫ਼ਤ ਇਲਾਜ ਕਰਵਾਇਆ ਜਾਵੇਗਾ।
ਦਰਅਸਲ ਇਹ ਮਾਮਲਾ ਜਲੰਧਰ ਹੁਸ਼ਿਆਰਪੁਰ ਹਾਈਵੇਅ ‘ਤੇ ਐਲਪੀਜੀ ਗੈਸ ਨਾਲ ਭਰਿਆ ਇੱਕ ਟੈਂਕਰ ਪਲਟ ਗਿਆ,,, ਜਿਸ ਤੋਂ ਬਾਅਦ ਭਿਆਨਕ ਅੱਗ ਲੱਗ ਗਈ,,,, ਜਾਣਕਾਰੀ ਅਨੁਸਾਰ,,, ਇਹ ਟੈਂਕਰ ਮੰਡਿਆਲਾਂ ਨੇੜੇ ਪਲਾਂਟ ਵੱਲ ਜਾ ਰਿਹਾ,,, ਐਲਪੀਜੀ ਗੈਸ ਦੇ ਨਾਲ ਭਰਿਆ ਇੱਹ ਟੈਂਕਰ,,, ਇੱਕ ਮਹਿੰਦਰਾ ਪਿਕਅੱਪ ਨਾਲ ਟਕਰਾ ਗਿਆ ਅਤੇ ਪਲਟ ਗਿਆ,,, ਜਿਸ ਕਾਰਨ ਟੈਂਕਰ ‘ਚੋਂ ਗੈਸ ਤੇਜ਼ੀ ਨਾਲ ਲੀਕ ਹੋ ਗਈ,,, ਅਤੇ ਆਲੇ ਦੁਆਲੇ ਦੇ ਖੇਤਰ ‘ਚ ਗੈਸ ਫੈਲਣ ਕਾਰਨ ਅੱਗ ਲੱਗ ਗਈ,,, ਜਿਸ ਕਾਰਨ ਉਸ ਰਾਹ ਤੋਂ ਲੰਘਣ ਵਾਲੇ ਵਾਹਨਾਂ ਤੇ ਨੇੜਿਲਆਂ ਦੁਕਾਨਾਂ ਅਤੇ ਘਰਾਂ ਨੂੰ ਵੀ ਆਪਣੀ ਲਪੇਟ ‘ਚ ਲੈ ਲਿਆ,,, ਜਦੋਂ ਮੀਡੀਆ ਨਾਲ ਲੋਕਾਂ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਇਹ ਕਿਹਾ ਕਿ ਭਿਆਨਕ ਅੱਗ ਕਾਰਨ ਨੇੜਲੇ ਘਰਾਂ ‘ਚ ਰੱਖੇ ਕੁੱਝ ਸਿਲੰਡਰ ਵੀ ਫਟ ਗਏ,,, ਜਿਸ ਕਾਰਨ ਅੱਗ ਹੋਰ ਵੀ ਤੇਜ਼ੀ ਦੇ ਨਾਲ ਫੈਲ ਗਈ,,,, ਹਾਦਸੇ ‘ਚ ਨੇੜਲਿਆਂ ਦੁਕਾਨਾਂ ਤੇ ਘਰਾਂ ‘ਚ ਰਹਿਣ ਵਾਲੇ ਵੱਡੀ ਗਿਣਤੀ ਵਿੱਚ ਲੋਕ ਸੜ ਗਏ,,, ਸਿਵਲ ਹਸਪਤਾਲ ਤੋਂ ਐਂਬੂਲੈਂਸਾਂ ਵੀ ਜ਼ਖਮੀਆਂ ਨੂੰ ਲਿਆਉਣ ਲਈ ਮੌਕੇ ‘ਤੇ ਪਹੁੰਚ ਗਈਆਂ,,,,
