Amritsar
ਕੋਰੋਨਾ ਮਹਾਂਮਾਰੀ ਦਾ ਅੰਮ੍ਰਿਤਸਰ ‘ਚ ਘੱਟ ਰਿਹਾ ਕਹਿਰ, ਇਕ ਦਿਨ ‘ਚ 200 ਮਰੀਜ਼ ਹੋਏ ਠੀਕ

ਜਿੱਥੇ ਦੇਸ਼ ‘ਚ ਕੋਰੋਨਾ ਮਹਾਂਮਾਰੀ ਤੇਜ਼ੀ ਨਾਲ ਫੈਲ ਰਹੀ ਹੈ ਉਥੇਂ ਹੀ ਕੋਰੋਨਾ ਮਹਾਂਮਾਰੀ ਨਾਲ ਕਈ ਸੂਬਿਆਂ ‘ਚ ਲੋਕ ਹੁਣ ਠੀਕ ਵੀ ਹੋ ਰਹੇ ਹਨ। ਕਈ ਜ਼ਿਲ੍ਹੀਆਂ ‘ਚ ਕੋਰੋਨਾ ਮਹਾਂਮਾਰੀ ਨੇ ਆਪਣਾ ਆਤੰਕ ਦਿਖਾਈ ਜਿਸ ਤੋਂ ਬਾਅਦ ਹੁਣ ਇਹ ਵਾਇਰਸ ਥੋੜ੍ਹਾ ਸ਼ਾਂਤ ਹੋਈਆ ਹੈ। ਅੰਮ੍ਰਿਤਸਰ ‘ਚ ਜਿੱਥੇ ਹੁਣ ਐਕਟਿਵ ਮਾਮਲਿਆਂ ਦੀ ਗਿਣਤੀ 2061 ਰਹਿ ਗਈ ਹੈ ਉਥੇਂ ਹੀ ਇਕ ਦਿਨ ‘ਚ 200 ਇਨਫੈਕਟਿਡ ਮਰੀਜ਼ ਠੀਕ ਵੀ ਹੋਏ ਹਨ। ਐਤਵਾਰ ਨੂੰ ਜਿੱਥੇ 111 ਨਵੇਂ ਇਨਫੈਕਟਿਡ ਰਿਪੋਰਟ ਹੋਏ ਤੇ ਕੋਰੋਨਾ ਇਨਫੈਕਟਿਡ ਨਾਲ 4 ਲੋਕਾਂ ਦੀ ਮੌਤ ਵੀ ਹੋਈ ਹੈ। ਕੋਰੋਨਾ ਦੇ ਮਾਮਲਿਆਂ ’ਚ ਲਗਾਤਾਰ ਗਿਰਾਵਟ ਆ ਰਹੀ ਹੈ। ਅੰਮ੍ਰਿਤਸਰ ਵਾਸੀ ਕੋਰੋਨਾ ਨੂੰ ਮਾਤ ਦੇਣ ’ਚ ਅਜੇ ਤੱਕ ਕਾਮਯਾਬ ਹੋਏ ਹਨ ਪਰ ਅਫ਼ਸੋਸ ਦੀ ਗੱਲ ਹੈ ਕਿ 1490 ਮਰੀਜ਼ਾਂ ਦੀ ਇਸ ਦੌਰਾਨ ਮੌਤ ਹੋ ਗਈ ਹੈ। ਘੱਟ ਆ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਲੋਕਾਂ ਨੂੰ ਅਜੇ ਵੀ ਸਾਵਧਾਨੀਆਂ ਵਰਤਣ ਦੀ ਵਿਸ਼ੇਸ਼ ਜ਼ਰੂਰਤ ਹੈ। ਐਤਵਾਰ ਨੂੰ ਜ਼ਿਲ੍ਹੇ ’ਚ 2271 ਲੋਕਾਂ ਨੂੰ ਕੋਰੋਨਾ ਵੈਕਸੀਨ ਲੱਗੀ। ਜ਼ਿਲ੍ਹੇ ’ਚ ਹੁਣ ਤੱਕ 399322 ਲੋਕਾਂ ਨੂੰ ਵੈਕਸੀਨ ਲੱਗ ਚੁੱਕੀ ਹੈ। ਵੈਕਸੀਨ ਦਾ ਸੰਕਟ ਬਰਕਰਾਰ ਹੈ। ਲਿਹਾਜ਼ਾ ਸੀਮਿਤ ਗਿਣਤੀ ’ਚ ਵੈਕਸੀਨ ਲਾਈ ਜਾ ਰਹੀ ਹੈ।