Uncategorized
ਅੰਮ੍ਰਿਤਸਰ ਗੁਰੂ ਨਾਨਕ ਦੇਵ ਹਸਪਤਾਲ ‘ਚ ਕੋਰੋਨਾ ਮਰੀਜ਼ ਨੇ ਕੀਤੀ ਆਤਮਹੱਤਿਆ
ਸਵਰਨ ਸਿੰਘ ਨੇ ਹਸਪਤਾਲ ਦੀ ਪੰਜਵੀਂ ਮੰਜ਼ਿਲ ਤੋਂ ਮਾਰੀ ਛਾਲ ,ਭਿੱਖੀਵਿੰਡ ਦਾ ਰਹਿਣ ਵਾਲਾ ਸਵਰਨ ਸਿੰਘ ਕੋਰੋਨਾ ਦਾ ਮਰੀਜ਼ ਸੀ

ਸਵਰਨ ਸਿੰਘ ਨੇ ਹਸਪਤਾਲ ਦੀ ਪੰਜਵੀਂ ਮੰਜ਼ਿਲ ਤੋਂ ਮਾਰੀ ਛਾਲ
ਭਿੱਖੀਵਿੰਡ ਦਾ ਰਹਿਣ ਵਾਲਾ ਸਵਰਨ ਸਿੰਘ ਕੋਰੋਨਾ ਦਾ ਮਰੀਜ਼ ਸੀ
ਅੰਮ੍ਰਿਤਸਰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਕਰਾ ਰਿਹਾ ਸੀ ਇਲਾਜ਼
17 ਅਗਸਤ:ਅੰਮ੍ਰਿਤਸਰ ,ਪੰਜਾਬ ਵਿੱਚ ਕੋਰੋਨਾ ਮਰੀਜ਼ਾਂ ਦੀ ਸੰਖਿਆ ਲਗਾਤਾਰ ਵੱਧਦੀ ਜਾ ਰਹੀ ਹੈ,ਇਸਦੇ ਨਾਲ ਹੀ ਪੰਜਾਬ ਦੇ ਹਸਪਤਾਲਾਂ ਵਿੱਚ ਕੋਰੋਨਾ ਮਰੀਜ਼ਾਂ ਲਈ ਕੋਈ ਚੰਗੀ ਵਿਵਸਥਾ ਨਜ਼ਰ ਨਹੀਂ ਆ ਰਹੀ। ਜਿਸਦੇ ਕਾਰਨ ਲੋਕਾਂ ਵਿੱਚ ਹਸਪਤਾਲ ਜਾਣ ਦਾ ਖ਼ੌਫ ਬਣਿਆ ਹੋਇਆ ਹੈ,ਕਿਉਂਕਿ ਕਈ ਥਾਵਾਂ ਤੇ ਕੋਰੋਨਾ ਮਰੀਜ਼ਾਂ ਨੂੰ ਹਸਪਤਾਲ ਭਰਤੀ ਕਰਕੇ ਉਹਨਾਂ ਦੀ ਸਾਰ ਨਹੀਂ ਲਈ ਜਾ ਰਹੀ,ਉਹਨਾਂ ਤੇ ਸਖ਼ਤ ਨਿਯਮ ਲਾਗੂ ਕਰ ਦਿੱਤੇ ਜਾਂਦੇ ਹਨ ਜਿਸ ਕਾਰਨ ਮਰੀਜ਼ ਦੀ ਮਾਨਸਿਕ ਹਾਲਤ ਵਿਗੜ ਜਾਂਦੀ ਹੈ।
ਅੰਮ੍ਰਿਤਸਰ ਤੋਂ ਕੋਰੋਨਾ ਮਰੀਜ਼ ਦੀ ਇੱਕ ਅਜਿਹੀ ਖ਼ਬਰ ਸਾਡੇ ਸਾਹਮਣੇ ਆਈ ਹੈ,ਜਿਸ ਵਿੱਚ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਇੱਕ ਮਰੀਜ਼ ਨੇ ਆਪਣੀ ਜਾਨ ਦੇ ਦਿੱਤੀ ਹੈ। ਮ੍ਰਿਤਕ ਦੀ ਪਹਿਚਾਣ ਤਰਨਤਾਰਨ ਜ਼ਿਲ੍ਹਾ ਭਿੱਖੀਵਿੰਡ ਵਜੋਂ ਹੋਈ ਹੈ ,ਜਿਸਦਾ ਨਾਮ ਸਵਰਨ ਸਿੰਘ ਉਮਰ 46 ਸਾਲ ਸੀ। ਮਰੀਜ਼ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਆਪਣਾ ਇਲਾਜ਼ ਕਰਾ ਰਿਹਾ ਸੀ,ਜਿਸਨੇ ਇੱਥੇ ਆਤਮ ਹੱਤਿਆ ਕਰ ਲਈ ਹੈ। ਹਸਪਤਾਲ ਲਈ ਇਹ ਬਹੁਤ ਸ਼ਰਮ ਦੀ ਗੱਲ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਲਾਸ਼ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।
Continue Reading