Corona Virus
100 ਰੁਪਏ ‘ਚ ਹੋਵੇਗਾ ਹੁਣ ਕੋਰੋਨਾ ਟੈਸਟ, ਭਾਰਤ ‘ਚ ਆਈ ਟੈਸਟਿੰਗ ਦੀ ਸਸਤੀ ਕਿੱਟ
ਦੇਸ਼ ‘ਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਚਾਰੇ ਪਾਸੇ ਫੈਲੀ ਹੋਈ ਹੈ। ਕੋਰੋਨਾ ਆਪਣਾ ਅਸਰ ਤੇਜ਼ੀ ਨਾਲ ਦਿਖਾ ਰਿਹਾ ਹੈ। ਇਸ ਦੌਰਾਨ ਇਸ ਤੇ ਮੁੱਖ ਮੰਤਰੀ ਨੇ ਭਾਸ਼ਣ ਦਿੰਦੇ ਹੋਏ ਕਿਹਾ ਕਿ ਹੁਣ ਸਾਰੇ ਸੂਬਿਆਂ ਦੇ ਮੁੱਖ ਮੰਤਰੀ ਨੂੰ ਪਿੰਡਾਂ ‘ਤੇ ਫੋਕਸ ਕਰਨਾ ਚਾਹੀਦਾ ਹੈ। ਕਿਉਂਕਿ ਹੁਣ ਕੋਰੋਨਾ ਸ਼ਹਿਰਾ ‘ਚ ਘੱਟ ਪਿੰਡਾ ‘ਚ ਤੇਜ਼ੀ ਨਾਲ ਵੱਧ ਰਿਹਾ ਹੈ। ਪਿੰਡਾਂ ‘ਚ ਸਹੂਲਤਾਂ ਘੱਟ ਹੋਣ ਕਾਰਨ ਇਹ ਖਤਰਨਾਕ ਵਾਇਰਸ ਭਿਆਨਕ ਰੂਪ ਧਾਰਨ ਕਰ ਸਕਦਾ ਹੈ। ਸਰਕਾਰ ਦੁਆਰਾ ਕੋਰੋਨਾ ਕੰਟਰੋਲ ਲਈ ਬਣਾਈ ਰਣਨੀਤੀ ਦਾ ਇਕ ਭਾਗ ਹੈ ਵਧੋ ਵੱਧ ਟੈਸਟਿੰਗ, ਇਸ ਲਈ ਕਫਾਇਤੀ ਜਾਂਚ ਜ਼ਰੂਰੀ ਹੈ। ਅਜਿਹੇ ਵਿਚ ਮੁੰਬਈ ਸਥਿਤ ਪਤੰਜਲੀ ਫਾਰਮਾ ਨੇ ਇਕ ਕਿੱਟ ਵਿਕਸਿਤ ਕੀਤੀ ਹੈ ਜੋ ਕੋਰੋਨਾ ਜਾਂਚ ਵਿਚ ਇਨਕਲਾਬੀ ਭੂਮਿਕਾ ਨਿਭਾ ਸਕਦੀ ਹੈ। ਵਿਗਿਆਨ ਅਤੇ ਉਦਯੋਗਿਕ ਮੰਤਰਾਲੇ ਅਧੀਨ ਡੀਐਸਟੀ ਦੀ ਮਦਦ ਨਾਲ ਮੁੰਬਈ ਦੀ ਸਟਾਰਟਅਪ ਪਤੰਜਲੀ ਫਾਰਮਾ ਨੇ ਇਕ ਕਿਫਾਇਤੀ ਕਿਟ ਤਿਆਰ ਕੀਤੀ ਹੈ। ਇਹ ਜਾਂਚ ਕਿਟ ਗੋਲਡ ਸਟੈਂਡਰਡ ਆਰਟੀਪੀਸੀਆਰ ਤੇ ਰੈਪਿਡ ਐਂਟੀਜਨ ਟੈਸਟ ਕਿੱਟ ਦੇ ਬਰਾਬਰ ਹੈ। ਇਸ ਦੀ ਕੀਮਤ 100 ਰੁਪਏ ਹੈ। ਇਸ ਕਿੱਟ ਨਾਲ ਜਾਂਚ ਰਿਪੋਰਟ ਸਿਰਫ਼ 10 ਤੋਂ 15 ਮਿੰਟ ਵਿਚ ਮਿਲ ਜਾਂਦੀ ਹੈ।
ਪਤੰਜਲੀ ਫਾਰਮਾ ਦੇ ਨਿਰਦੇਸ਼ਕ ਡਾ. ਵਿਨੈ ਸੈਣੀ ਨੇ ਐਸਆਈਐਨਈ, ਆਈਆਈਟੀ ਮੁੰਬਈ ਨਾਲ ਸਟਾਰਟਅਪ ਨੂੰ ਇਨਕਿਊਬੇਟ ਕੀਤਾ ਅਤੇ 8-9 ਮਹੀਨਿਆਂ ਅੰਦਰ ਉਤਪਾਦਾਂ ਨੂੰ ਵਿਕਸਤ ਕੀਤਾ।ਸਟਾਰਟਅਪ ਨੇ ਜੂਨ 2021 ਦੀ ਸ਼ੁਰੂਆਤ ਵਿਚ ਤੇਜ਼ੀ ਨਾਲ ਕੋਵਿਡ 19 ਐਂਟੀਜਨ ਜਾਂਚ ਸ਼ੁਰੂ ਕਰਨ ਦੀ ਯੋਜਨਾਬੰਦੀ ਕੀਤੀ ਹੈ। ਰੈਪਿਡ ਕੋਵਿਡ 19 ਜਾਂਚ 10 ਤੋਂ 15 ਮਿੰਟ ਵਿਚ ਹੋ ਜਾਵੇਗੀ। ਇਹ ਕਿੱਟ ਸਸਤੀ ਹੋਣ ਦੇ ਨਾਲ ਨਾਲ ਮਹਾਮਾਰੀ ਨੂੰ ਰੋਕਣ ਵਿਚ ਸਹਾਈ ਹੋਵੇਗੀ।