Connect with us

null

ਦੁਸਹਿਰੇ ਸਮੇਂ ਕੋਰੋਨਾ ਵਾਇਰਸ ਦਾ ਪੁਤਲਾ ਫੂਕਦੇ,ਸਮਾਜਿਕ ਦੂਰੀ ਦੀਆਂ ਉਡਾਈਆਂ ਧੱਜੀਆਂ

ਜਗਰਾਓਂ ‘ਚ ਵੱਖਰੇ ਢੰਗ ਦਾ ਦੁਸਹਿਰਾ ,ਕੋਰੋਨਾ ਵਾਇਰਸ ਦਾ ਵੀ ਫੂਕਿਆ ਗਿਆ ਪੁਤਲਾ,ਪਰ ਸਮਾਜਿਕ ਦੂਰੀ ਦੀਆਂ ਉੱਡੀਆਂ ਧੱਜੀਆਂ

Published

on

ਜਗਰਾਓਂ ‘ਚ ਵੱਖਰੇ ਢੰਗ ਦਾ ਦੁਸਹਿਰਾ 
ਕੋਰੋਨਾ ਵਾਇਰਸ ਦਾ ਵੀ ਫੂਕਿਆ ਗਿਆ ਪੁਤਲਾ
ਪਰ ਸਮਾਜਿਕ ਦੂਰੀ ਦੀਆਂ ਉੱਡੀਆਂ ਧੱਜੀਆਂ
ਸਟੇਜ ਤੇ ਚੱਲਿਆ ਆਰਕੈਸਟਰਾ ਕੁੜੀਆਂ ਦਾ ਨਾਚ 

ਜਗਰਾਓਂ ,26 ਅਕਤੂਬਰ :(ਹੇਮਰਾਜ ਬੱਬਰ) ਕੱਲ੍ਹ ਸੂਬੇ ਭਰ ਵਿੱਚ ਦੁਸਹਿਰੇ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਗੱਲ ਜਗਰਾਓਂ ਸ਼ਹਿਰ ਦੀ ਕਰਦੇ ਹਾਂ ਜਿੱਥੇ ਦੁਸਹਿਰੇ ਮੌਕੇ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲਿਆਂ ਤੋਂ ਇਲਾਵਾ ਕੋਰੋਨਾ ਵਾਇਰਸ ਦਾ ਵੀ ਪੁਤਲਾ ਫੂਕਿਆ ਗਿਆ। ਪਰ ਇਸ ਦੌਰਾਨ ਕੋਰੋਨਾ ਨੂੰ ਲੈ ਕੇ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀਆਂ ਵੀ ਧੱਜੀਆਂ ਉੱਡੀਦੀਆਂ ਦਿਖੀਆਂ। ਇੱਥੇ ਨਾ ਹੀ ਆਮ ਲੋਕਾਂ ਨੇ ਅਤੇ ਹੀ ਕਲਾਕਾਰਾਂ ਨੇ ਮਾਸਕ ਪਾਇਆ ਸੀ। 
ਸੱਭ ਤੋਂ ਵੱਡੀ ਗੱਲ ਜੋ ਦੁਸਹਿਰੇ ਦੇ ਤਿਉਹਾਰ ਦੀ ਰੂਪ ਰੇਖਾ ਬਦਲਣ ਵਾਲਾ ਕੰਮ ਕੀਤਾ,ਉਹ ਇਹ ਕਿ ਸਟੇਜ ਤੇ ਆਰਕੈਸਟਰਾ ਕੁੜੀਆਂ ਦਾ ਨਾਚ ਵੀ ਹੋਇਆ,ਇਸ ਮਾਹੌਲ ਵਿੱਚ ਕੋਰੋਨਾ ਦੀਆਂ ਧੱਜੀਆਂ ਉੱਡ ਰਹੀਆਂ ਸੀ,ਜਿਸਨੂੰ ਸਟੇਜ ਦੇ ਸਾਹਮਣੇ ਬੈਠੇ ਕਾਂਗਰਸੀ ਨੇਤਾ ਅਤੇ ਐੱਸ ਐੱਸ ਪੀ ਜਗਰਾਓਂ ਦੇਖ ਰਹੇ ਸਨ। ਕਾਂਗਰਸੀ ਨੇਤਾਵਾਂ ਵਿੱਚ ਹਲਕਾ ਇੰਚਾਰਜ ਕਾਂਗਰਸ ਦੇ ਮਲਕੀਤ ਸਿੰਘ ਦਾਖਾ,ਜੋ ਜ਼ਿਲ੍ਹਾ ਪਲਾਟਿੰਗ ਦੇ ਚੇਅਰਮੈਨ ਵੀ ਹਨ। ਉਹਨਾਂ ਦੇ ਨਾਲ ਰਾਜ ਉਦਯੋਗ 
ਵਿਕਾਸ ਨਿਗਮ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ,ਐੱਸ ਐੱਸ ਪੀ ਜਗਰਾਓਂ ਚਰਨਜੀਤ ਸਿੰਘ ਸੋਹਲ,ਇਲਾਕੇ ਦੇ ਸਾਬਕਾ ਕਾਂਗਰਸੀ ਕੌਂਸਲਰ ਰਾਕੇਸ਼ ਕੁਮਾਰ ਅਤੇ ਹੋਰ ਵੀ ਕਈ ਲੀਡਰ ਸ਼ਾਮਿਲ ਸਨ। 
ਭਾਵੇਂ ਇੱਥੇ ਕੋਰੋਨਾ ਵਾਇਰਸ ਦਾ ਪੁਤਲਾ ਬਣਾ ਕੇ ਫੂਕਿਆ ਗਿਆ ਪਰ ਜਨਤਾ ਵੱਲੋਂ ਕੋਈ ਸਮਾਜਿਕ ਦੂਰੀ ਦਾ ਖ਼ਿਆਲ ਨਹੀਂ ਰੱਖਿਆ ਗਿਆ ਅਤੇ ਨਾ ਹੀ ਪ੍ਰਸ਼ਾਸਨ ਨੇ ਇਸ ਗੱਲ ਵੱਲ ਕੋਈ ਕੋਈ ਖ਼ਿਆਲ ਕੀਤਾ।