Uncategorized
ਕੋਰੋਨਾ ਕਾਲ ‘ਚ ਮੌਤਾਂ ਦਾ ਦਰ ਹੋਇਆ 3780 ਤੋਂ ਪਾਰ

ਦੇਸ਼ ‘ਚ ਕੋਰੋਨਾ ਦਾ ਕਹਿਰ ਇਨ੍ਹਾਂ ਜ਼ਿਆਦਾ ਫੈਲ ਗਿਆ ਹੈ ਕਿ ਇਸ ਦਾ ਅਸਰ ਹੁਣ ਜ਼ਿਆਦਾਂ ਦਿਖਣ ਲੱਗ ਲਿਆ ਹੈ। ਕੋਰੋਨਾ ਕਾਲ ‘ਚ ਮੌਤਾਂ ਦਾ ਦਰ 3780 ਤੋਂ ਪਾਰ ਚਲਾ ਗਿਆ ਹੈ। ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦਾ ਦਰ ਦਿਨੋਂ ਦਿਨ ਵੱਧ ਰਿਹਾ ਹੈ। ਇਕ ਦਿਨ ‘ਚ ਸਭ ਤੋਂ ਵੱਧ ਮੌਤਾਂ ਦੇ ਅੰਕੜੇ ਸਾਹਮਣੇ ਆਏ ਹਨ। ਇਸ ਦੌਰਾਨ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ‘ਚ 3,82,315 ਨਵੇਂ ਕੋਰੋਨਾ ਸਾਹਮਣੇ ਆਏ ਹਨ । ਜਿਸ ‘ਚੋਂ 3780 ਸੰਕ੍ਰਮਿਤ ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ। ਪਰ ਅਗਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਅਗਰ ਲੋਕ ਕੋਰੋਨਾ ਸੰਕ੍ਰਮਿਤ ਹੋ ਰਹੇ ਹਨ ਤਾਂ ਹੁਣ ਇਸ ਦੌਰਾਨ 3,38,439 ਲੋਕ ਠੀਕ ਹੋ ਵੀ ਰਹੇ ਹਨ।
ਦੇਸ਼ ‘ਚ ਕੋਰੋਨਾ ਦੀ ਤਾਜ਼ਾ ਸਥਿਤੀ ਨੂੰ ਦੇਖਦੇ ਹੋਏ ਕੁਲ ਅੰਕੜਿਆਂ ਦਾ ਪਤਾ ਲਗਾਉਂਦੇ ਹਾਂ। ਅਗਰ ਕੁਲ ਕੋਰੋਨਾ ਮਾਮਲਿਆਂ ਨੂੰ ਦੇਖਿਆ ਜਾਵੇ ਤਾਂ 2 ਕਰੋੜ 6 ਲੱਖ 65,148 ਮਾਮਲੇ ਸਾਹਮਣੇ ਆਏ ਹਨ। 1,69,51,731 ਕੁਲ ਲੋਕ ਹਾਲੇ ਤਕ ਠੀਕ ਹੋਏ ਹਨ।ਨਾਲ ਹੀ ਅਗਰ ਦੇਖਿਆ ਜਾਵੇ ਤਾਂ 2,26,188 ਮੌਤਾਂ ਹੋ ਚੁੱਕੀਆਂ ਹਨ।