Uncategorized
ਦੇਸ਼ ‘ਚ ਕੋਰੋਨਾ ਦੀ ਦੂਜੀ ਲਹਿਰ ਦਾ ਖਤਰਾ ਹੋਇਆ ਘੱਟ
ਦੇਸ਼ ‘ਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਕਹਿਰ ਸਾਰੇ ਪਾਸੇ ਹੈ। ਪਰ ਹੁਣ ਰਾਹਤ ਦੇਣ ਵਾਲੀ ਖਬਰ ਇਹ ਆਈ ਹੈ ਕਿ ਕੋਰੋਨਾ ਨਾਲ ਜੋ ਮਰੀਜ਼ ਸੰਕ੍ਰਮਿਤ ਹਨ ਉਹ ਕਾਫੀ ਮਾਤਰਾ ‘ਚ ਠੀਕ ਹੋ ਰਹੇ ਹਨ। ਸਿਹਤ ਵਿਭਾਗ ਵੱਲੋਂ ਕੋਰੋਨਾ ਮਾਮਲਿਆ ਦਾ ਜਾਇਜਾ ਲੈਂਦੇ ਹੋਏ ਇਹ ਦੇਖੀਆ ਕਿ ਪਿਛਲੇ 4 ਦਿਨਾਂ ‘ਚ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਅਗਰ ਪਿਛਲੇ 2 ਦਿਨਾਂ ਦੀ ਰਿਪੋਰਟ ਦੇਖੀਏ ਤਾਂ ਕਾਫੀ ਮਾਤਰਾਂ ‘ਚ ਮਰੀਜ਼ ਠੀਕ ਵੀ ਹੋਏ ਹਨ। ਅਜਿਹੇ ‘ਚ ਕੋਰੋਨਾ ਦੀ ਦੂਜੀ ਲਹਿਰ ਨੂੰ ਲੈ ਕੇ ਇਸ ਨੂੰ ਚੰਗਾ ਸੰਕੇਤ ਮੰਨਿਆ ਜਾ ਰਿਹਾ ਹੈ। ਕੋਰੋਨਾ ਦੇ ਘੱਟ ਰਹੇ ਮਾਮਲਿਆਂ ਨੂੰ ਦੇਖ ਲੱਗ ਰਿਹਾ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਹੁਣ ਖਤਮ ਹੋਣ ਦੀ ਤਾਦਾਰ ਤੇ ਹੈ। ਅਜਿਹੇ ‘ਚ ਸਿਹਤ ਜਗਤ ਨਾਲ ਜੁੜੇ ਮਾਹਰਾਂ ਦਾ ਵੀ ਮੰਨਣਾ ਹੈ ਕਿ ਸ਼ਾਇਦ ਦੇਸ਼ ‘ਚ ਕੋਰੋਨਾ ਦੀ ਦੂਜੀ ਲਹਿਰ ਦਾ ਪੀਕ ਹੁਣ ਨਿਕਲ ਗਿਆ ਹੈ।
ਸਫਦਰਜੰਗ ਹਸਪਤਾਲ ਦੇ ਕਮਿਊਨਿਟੀ ਮੈਡੀਸਨ ਡਿਪਾਰਟਮੈਂਟ ਦੇ ਮੁੱਖ ਡਾ. ਜੁਗਲ ਕਿਸ਼ੋਰ ਦਾ ਕਹਿਣਾ ਹੈ ਕਿ ਦੇਸ਼ ‘ਚ ਦੂਜੀ ਲਹਿਰ ਦਾ ਸਿਖਰ ਹੁਣ ਖ਼ਤਮ ਹੋ ਚੁੱਕਾ ਹੈ। ਇਨਫੈਕਸ਼ਨ ਦੇ ਨਵੇਂ ਮਾਮਲਿਆਂ ‘ਚ ਹੌਲੀ-ਹੌਲੀ ਗਿਰਾਵਟ ਦਰਜ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਰਾਸ਼ਟਰੀ ਪੱਧਰ ‘ਤੇ ਦੂਜੀ ਲਹਿਰ ਦਾ ਪੀਕ ਜ਼ਰੂਰ ਖ਼ਤਮ ਹੋ ਚੁੱਕਾ ਹੈ ਪਰ ਸੂਬਾ ਪੱਧਰ ‘ਤੇ ਵੀ ਅਜੇ ਇਹ ਪੂਰੀ ਤਰ੍ਹਾਂ ਨਾਲ ਖ਼ਤਮ ਨਹੀਂ ਹੋਇਆ।
ਡਾ. ਜੁਗਲ ਕਿਸ਼ੋਰ ਦਾ ਕਹਿਣਾ ਹੈ ਕਿ ਤੀਜੀ ਲਹਿਰ ‘ਚ ਨਵਜੰਮੇ ਬੱਚੇ ਜ਼ਿਆਦਾ ਇਨਫੈਕਟਿਡ ਹੋ ਸਕਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਤੀਜੀ ਲਹਿਰ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਪਰ ਇਸ ਨੂੰ ਰੋਕਿਆ ਵੀ ਜਾ ਸਕਦਾ ਹੈ। ਇਸ ਲਈ ਤੇਜ਼ੀ ਨਾਲ ਵੈਕਸੀਨੇਸ਼ਨ ਕਰਨੀ ਪਵੇਗੀ। ਜ਼ਿਆਦਾ ਤੋਂ ਜ਼ਿਆਦਾ ਵੈਕਸੀਨੇਸ਼ਨ ਹੋਣ ਦੀ ਸੂਰਤ ‘ਚ ਵਾਇਰਸ ਦਾ ਖ਼ਤਰਨਾਕ ਰੂਪ ਬਦਲ ਜਾਵੇਗਾ ਤੇ ਅਸੀਂ ਇਸ ਨੂੰ ਠੱਲ੍ਹ ਪਾਈ ਜਾ ਸਕੇਗੀ।