Uncategorized
ਕੋਰੋਨਾ ਨੇ ਲਈ ਇਸ ਐੱਸ.ਐੱਮ.ਓ ਦੀ ਜਾਨ
ਕੋਰੋਨਾ ਕਹਿਰ ਲਗਾਤਾਰ ਜਾਰੀ
ਕੋਰੋਨਾ ਨੇ ਲਈ ਇੱਕ ਹੋਰ ਯੋਧਾ ਦੀ ਜਾਣ

ਸਿਵਲ ਹਸਪਤਾਲ ਦੇ ਐੱਸ.ਐੱਮ.ਓ ਦੀ ਕਰੋਨਾ ਨਾਲ ਹੋਈ ਮੌਤ
ਡਾ. ਰਾਜ ਕੁਮਾਰ ਵੇਰਕਾ ਨੇ ਜਤਾਇਆ ਅਫਸੋਸ
ਐਸਐਮਓ ਹਸਪਤਾਲ ਚ ਨੱਚ ਟੱਪ ਕੇ ਕਰ ਰਹੇ ਸੀ ਟਾਈਮ ਪਾਸ
ਅੰਮ੍ਰਿਤਸਰ, 30 ਅਗਸਤ ( ਗੁਰਪ੍ਰੀਤ ਸਿੰਘ): ਕੋਰੋਨਾ ਦਾ ਕਹਿਰ ਪੰਜਾਬ ਵਿਚ ਲਗਾਤਾਰ ਜਾਰੀ ਹੈ। ਦੱਸ ਦਈਏ ਕਿ ਕੋਰੋਨਾ ਨਾਲ ਸਿਵਲ ਹਸਪਤਾਲ ਅੰਮ੍ਰਿਤਸਰ ਦੇ ਐੱਸ.ਐੱਮ.ਓ ਡਾਕਟਰ ਅਰੁਣ ਸ਼ਰਮਾ ਦੀ 54 ਸਾਲਾਂ ‘ਚ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਅਰੁਣ ਸ਼ਰਮਾ ਪਿਛਲੇ 10 ਦਿਨਾਂ ਤੋਂ ਹਸਪਤਾਲ ਵਿੱਚ ਜੇਰੇ ਇਲਾਜ ਸਨ।
ਕੁਝ ਦਿਨ ਪਹਿਲਾਂ ਡਾਕਟਰ ਅਰੁਣ ਸ਼ਰਮਾ ਦੀ ਇੱਕ ਵੀਡੀਓ ਫੇਸਬੁੱਕ ਤੇ ਕਾਫੀ ਵਾਇਰਲ ਹੋ ਰਹੀ ਸੀ। ਵਾਇਰਲ ਹੋਈ ਵੀਡੀਓ ਵਿੱਚ ਸਾਫ ਦੇਖਿਆ ਜਾ ਸਕਦਾ ਸੀ ਕਿ ਅਰੁਣ ਸ਼ਰਮਾ ਜੋ ਹਸਪਤਾਲ ਵਿਚ ਪੰਜਾਬੀ ਗਾਣੇ ਤੇ ਸਟਾਫ ਨਾਲ ਨੱਚ ਟੱਪ ਕਿਵੇਂ ਕੋਰੋਨਾ ਤੋਂ ਦਲੇਰੀ ਨਾਲ ਲੜ ਰਹੇ ਸਨ। ਉਨ੍ਹਾ ਨੇ ਇਸ ਰਾਹੀਂ ਲੋਕਾਂ ਨੂੰ ਇੱਕ ਸੰਦੇਸ਼ ਦਿੱਤਾ ਕਿ ਕੋਰੋਨਾ ਤੋਂ ਡਰਨ ਦੀ ਲੋੜ ਨਹੀਂ। ਲੇਕਿਨ ਅੱਜ ਭਾਵ ਐਤਵਾਰ ਨੂੰ ਸਵੇਰੇ ਹੀ ਖ਼ਬਰ ਸਾਹਮਣੇ ਆਈ ਕਿ ਐੱਸ.ਐੱਮ.ਓ ਦੀ ਕੋਰੋਨਾ ਨਾਲ ਮੌਤ ਹੋ ਗਈ। ਜਿਸ ਤੋਂ ਬਾਅਦ ਕਿ ਪੂਰੇ ਅੰਮ੍ਰਿਤਸਰ ਵਿੱਚ ਸੋਗ ਦੀ ਲਹਿਰ ਹੈ ਅਤੇ ਕਾਂਗਰਸੀ ਵਿਧਾਇਕ ਡਾ ਰਾਜ ਕੁਮਾਰ ਵੇਰਕਾ ਨੇ ਵੀ ਇਸ ਦੁਖਦ ਖ਼ਬਰ ਤੇ ਦੁੱਖ ਪ੍ਰਗਟਾਇਆ।
Continue Reading