Punjab
CRIME: BSF ਜਵਾਨ ਦੀ ਪਤਨੀ ਨੂੰ ਅਸ਼ਲੀਲ ਫੋਟੋਆਂ ਤੇ ਵੀਡੀਓ ਭੇਜ ਬਲੈਕਮੇਲਰ ਕਰਦੇ ਸਨ BLACKMAIL

ਫ਼ਿਰੋਜ਼ਪੁਰ 4 ਜੁਲਾਈ 2023: ਫਿਰੋਜ਼ਪੁਰ ਤੋਂ ਇਕ ਅਹਿਜਾ ਕੇਸ ਸਾਹਮਣੇ ਆਇਆ ਹੈ ਜਿਥੇ ਇਕ ਬੀਐਸਐਫ ਦੇ ਜਵਾਨ ਦੀ ਪਤਨੀ ਨੂੰ ਅਸ਼ਲੀਲ ਫੋਟੋਆਂ ਅਤੇ ਵੀਡੀਓ ਭੇਜ ਕੇ ਬਲੈਕਮੇਲ ਕੀਤਾ ਜਾਂਦਾ ਹੈ। ਬੀ ਐੱਸ ਐੱਫ ਦਾ ਜਵਾਨ ਫਿਰੋਜ਼ਪੁਰ ‘ਚ ਕੰਮ ਕਰਦਾ ਹੈ ਅਤੇ ਉਸ ਦੀ ਪਤਨੀ ਨੂੰ ਬਲੈਕਮੇਲ ਕਰਨ ਵਾਲੇ ਲਖਨਊ ‘ਚ ਰਹਿੰਦੇ ਹਨ ਇਸ ਸਬੰਧੀ ਥਾਣਾ ਕੁਲਗੜ੍ਹੀ ਵਿਖੇ ਸ਼ਿਕਾਇਤ ਦੇ ਦਿੱਤੀ ਗਈ ਹੈ। ਉਕਤ ਦੋਸ਼ ‘ਚ ਪੁਲਿਸ ਨੇ ਆਈ.ਪੀ.ਏ. ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਮੁਤਾਬਿਕ ਇਹ ਮਾਮਲਾ 2022 ਦਾ ਦੱਸਿਆ ਜਾ ਰਿਹਾ ਹੈ। ਜਿਥੇ ਪੀੜਤ ਨੇ 24 ਨਵੰਬਰ 2022 ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਉਸ ਨੇ ਕਿਹਾ ਸੀ ਕਿ ਦੋਸ਼ੀ ਉਸ ਨੂੰ ਅਸ਼ਲੀਲ ਫੋਟੋਆਂ ਅਤੇ ਵੀਡੀਓ ਭੇਜਦੇ ਹਨ ਅਤੇ ਉਸ ਨੂੰ ਮਾੜੇ ਇਰਾਦੇ ਨਾਲ ਮਿਲਣ ਲਈ ਮਜਬੂਰ ਕਰ ਰਹੇ ਹਨ। ਉਹ ਉਸ ਨੂੰ ਬਲੈਕਮੇਲ ਵੀ ਕਰ ਰਹੇ ਹਨ ਕਿ ਫੋਟੋਆਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀਆਂ ਜਾਣਗੀਆਂ। ਇਸ ਦੀ ਜਾਂਚ ਤੋਂ ਬਾਅਦ ਹੁਣ ਪੁਲਿਸ ਨੇ 3 ਜੁਲਾਈ ਨੂੰ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਸੈਮ ਵਰਮਾ ਉਰਫ਼ ਗੌਰਵ ਵਰਮਾ ਅਤੇ ਬਬਲੀ ਵਰਮਾ ਪਤਨੀ ਰਜਿੰਦਰ ਵਰਮਾ ਵਾਸੀ ਸੈਕਟਰ 11 ਲਖਨਊ ਵਜੋਂ ਹੋਈ ਹੈ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।