Ludhiana
CRIME NEWS: ਦਾਦੇ ਨੇ ਆਪਣੀ ਹੀ 11 ਸਾਲ ਦੀ ਪੋਤੀ ਨਾਲ ਕੀਤਾ ਹੈਰਾਨ ਕਰਨ ਵਾਲਾ ਕਾਰਨਾਮਾ…..

ਲੁਧਿਆਣਾ, 2 ਸਤੰਬਰ 2023 : ਥਾਣਾ ਡਾਬਾ ਦੇ ਫਤਿਹ ਸਿੰਘ ਨਗਰ ‘ਚ ਰਿਸ਼ਤੇ ਟੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦਰਅਸਲ, ਇੱਥੇ ਅੱਧਖੜ ਉਮਰ ਦਾ ਵਿਅਕਤੀ ਆਪਣੀ ਹੀ 11 ਸਾਲ ਦੀ ਪੋਤੀ ਨੂੰ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ।
ਜਦੋਂ ਲੜਕੀ ਨੇ ਆਪਣੀ ਮਾਂ ਨੂੰ ਦੱਸਿਆ ਤਾਂ ਸਾਰੀ ਘਟਨਾ ਸਾਹਮਣੇ ਆਈ, ਜਿਸ ਤੋਂ ਬਾਅਦ ਮਾਂ ਨੇ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ। ਇਸ ਮਾਮਲੇ ਵਿੱਚ ਥਾਣਾ ਡਾਬਾ ਦੀ ਪੁਲੀਸ ਨੇ ਮੁਲਜ਼ਮ ਦਾਦਾ ਸਤਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।