Connect with us

Punjab

ਰੱਖੜੀ ਦੇ ਤਿਉਹਾਰ ‘ਤੇ ਪਾਈ ਕਰੋਨਾ ਅਤੇ ਮਹੰਗਾਈ ਦੀ ਮਾਰ, ਵਪਾਰੀ ਵਰਗ ਹੋਇਆ ਪਰੇਸ਼ਾਨ

Published

on

rakhri1

ਗੁਰਦਾਸਪੁਰ : ਰੱਖੜੀ ਦੇ ਤਿਉਹਾਰ ਨੂੰ ਲੈਕੇ ਪੰਜਾਬ ਦੇ ਬਟਾਲਾ ਦੇ ਥੋਕ ਰੱਖੜੀ ਵਪਾਰੀ ਮੰਦੀ ਦੀ ਮਾਰ ਹੇਠ ਦਿਖਾਈ ਦੇ ਰਿਹਾ ਹੈ। ਵਪਾਰੀ ਦਾ ਕਹਿਣਾ ਹੈ ਕਿ ਇਸ ਸਾਲ ਰੱਖੜੀ ਦੇ ਖਰੀਦਾਰ ਬਹੁਤ ਘੱਟ ਹੈ। ਕਾਰੋਬਾਰ ਤੇ ਕਰੋਨਾ ਅਤੇ ਮਹਿੰਗਾਈ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ।

ਥੋਕ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਦਾ ਜੋ ਕਾਰੋਬਾਰ ਹੈ ਉਹ ਸਾਲਾਂ ਤੋਂ ਚਲ ਰਿਹਾ ਹੈ ਅਤੇ ਉਹ ਜੰਮੂ ਅਤੇ ਹਿਮਾਚਲ ਪ੍ਰਦੇਸ਼ ਚ ਸਪਲਾਈ ਕਰਦੇ ਆ ਰਹੇ ਹੈ ਲੇਕਿਨ ਪਿਛਲੇ ਦੋ ਸਾਲ ਤੋਂ ਕਰੋਨਾ ਦੀ ਮਾਰ ਉਹਨਾਂ ਦੇ ਕਾਰੋਬਾਰ ਤੇ ਬੁਰੀ ਤਰ੍ਹਾਂ ਪੈ ਰਹੀ ਹੈ ਅਤੇ ਲਗਾਤਾਰ ਕਾਰੋਬਾਰ ਚ ਬਹੁਤ ਫਰਕ ਪੈ ਗਿਆ ਹੈ ਕਿਉਕਿ ਜੋ ਰੱਖੜੀ ਦੂਸਰੇ ਸੂਬਿਆਂ ਚ ਵੱਡੀ ਤਾਦਾਦ ਚ ਮਾਲ ਸਪਲਾਈ ਹੁੰਦਾ ਸੀ ।

ਪਰ ਹੁਣ ਕਰੋਨਾ ਕਰਕੇ ਕਾਰੋਬਾਰੀ ਦਾ ਆਨਾ ਜਾਣਾ ਮੁਸ਼ਕਿਲ ਹੋ ਗਿਆ ਹੈ, ਅਤੇ ਖਾਸ ਤੌਰ ਤੇ ਗੁਆਂਢੀ ਸੂਬੇ ਜੰਮੂ ਅਤੇ ਹਿਮਾਚਲ ਚ ਐਂਟਰੀ ਤੇ ਆਉਣ ਜਾਣ ਲਈ ਕਰੋਨਾ ਟੈਸਟ ਕਰਵਾਉਣਾ ਪੈਂਦਾ ਹੈ ਜਿਸ ਕਰਕੇ ਬਹੁਤ ਸਾਰੇ ਲੋਕ ਆਉਣ ਜਾਨ ਤੋ ਡਰਦੇ ਨੇ।ਇਸ ਦੇ ਨਾਲ ਹੀ ਲਗਤਾਰ ਵੱਧ ਰਹੀ ਮਹਿੰਗਾਈ ਨਾਲ ਵੀ ਕਾਰੋਬਾਰ ਤੇ ਬੁਰਾ ਅਸਰ ਹੈ ਲੋਕਾਂ ਚ ਪੈਸਿਆਂ ਦੀ ਕਾਫੀ ਕਮੀ ਦੇਖਣ ਨੂੰ ਮਿਲ ਰਹੀ ਹੈ ਇਸ ਦੇ ਚਲਦੇ ਲੋਕ ਪੈਸੇ ਨਹੀਂ ਖਰਚ ਕਰ ਰਹੇ।