Connect with us

Punjab

ਕਰਫ਼ਿਊ ਦੀ ਉਲੰਘਣਾ ਕਾਰਨ 3300 ਗੱਡੀਆਂ ਜਬਤ, ਲਾਇਆ ਭਾਰੀ ਜੁਰਮਾਨਾ

Published

on

ਕੋਰੋਨਾ ਦੇ ਕਹਿਰ ਨੂੰ ਦੇਖਦੇ ਹੋਏ ਕਰਫ਼ਿਊ ਐਲਾਨ ਕੀਤਾ ਹੋਇਆ ਹੈ ਤਾਂ ਜੋ ਲੋਕ ਘਰਾਂ ‘ਚ ਹੀ ਰਹਿਣ ਇੱਕ ਦੂਜੇ ਦੇ ਸਮਪਰਕ ‘ਚ ਨਾ ਆਉਣ। ਇਸ ਤਰ੍ਹਾਂ ਕਰਕੇ ਕੋਰੋਨਾ ਦੇ ਵਧਦੇ ਪ੍ਰਭਾਵ ਨੂੰ ਕਈ ਹੱਦ ਤੱਕ ਰੋਕਿਆ ਜਾ ਸਕਦਾ ਹੈ। ਪਰ ਹਾਲੇ ਵੀ ਕਈ ਲੋਕ ਅਜਿਹੇ ਹਨ ਜੋ ਕਾਨੂੰਨ ਦੀ ਤੇ ਕਰਫ਼ਿਊ ਦੀ ਉਲੰਘਣਾ ਕਰ ਬਾਹਰ ਜਾ ਰਹੇ ਹਨ। ਇਸ ਕਰਕੇ ਹੁਣ ਤੱਕ 3300 ਗੱਡੀਆਂ ਨੂੰ ਜਬਤ ਕੀਤਾ ਜਾ ਚੁੱਕਾ ਹੈ।
ਚੰਡੀਗੜ੍ਹ ਦੀ ਐੱਸ.ਐੱਸ.ਪੀ ਨੇ ਕਿਹਾ ਜਬਤ ਕੀਤੀਆਂ ਗੱਡੀਆਂ 5 ਦਿਨ ਤੋਂ ਬਾਅਦ ਹੀ ਦਿੱਤੀਆਂ ਜਾਣਗੀਆਂ। ਇਸਦੇ ਨਾਲ ਹੀ ਇਨ੍ਹਾਂ ਨੇ ਕਿਹਾ ਕਿ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਤੇ ਆਈ. ਪੀ.ਸੀ 188 ਦੇ ਅਧੀਨ ਪਰਚਾ ਦਰਜ ਕੀਤਾ ਗਿਆ ਹੈ ਅਤੇ ਭਾਰੀ ਜੁਰਮਾਨਾ ਵੀ ਲਾਇਆ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲਾੱਕਡਾਊਨ ਅਤੇ ਕਰਫਿਊ ਦੀ ਪਾਲਣਾ ਕਰਨ, ਨਹੀਂ ਤਾਂ ਭਾਰੀ ਜੁਰਮਾਨੇ ਹੋਣਗੇ ਅਤੇ ਪਰਚੇ ਵੀ ਦਰਜ ਕੀਤੇ ਜਾਣਗੇ।