Connect with us

Politics

ਬਿਜਲੀ ਦੇ ਵਧੇ ਬਿੱਲਾਂ ਕਾਰਨ ਪਾਣੀ ਵਾਲੀ ਟੈਂਕੀ ਤੇ ਚੜੇ ਦਲਿਤ ਪਰਿਵਾਰ

ਰਾਏਕੋਟ ਦੇ ਪਿੰਡ ਨੂਰਪੁਰਾ ਦੇ ਗਰੀਬ ਪਰਿਵਾਰਾਂ ਨੇ ਕੀਤਾ ਪ੍ਰਦਰਸ਼ਨ

Published

on

ਰਾਏਕੋਟ ਦੇ ਪਿੰਡ ਨੂਰਪੁਰਾ ਦੇ ਗਰੀਬ ਪਰਿਵਾਰਾਂ ਨੇ ਕੀਤਾ ਪ੍ਰਦਰਸ਼ਨ 
ਬਿਜਲੀ ਮੋਟੇ-ਮੋਟੇ ਬਿੱਲ ਆਉਣ ਕਾਰਨ ਭੜਕੇ ਗਰੀਬ ਪਰਿਵਾਰ 

ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੀ ਪੁਲਿਸ 
ਪਾਣੀ ਵਾਲੀ ਟੈਂਕੀ ਤੇ ਚੜਕੇ ਕੀਤਾ ਰੋਸ ਪ੍ਰਦਰਸ਼ਨ 

ਜਗਰਾਓਂ,16 ਸਤੰਬਰ:(ਹੇਮਰਾਜ ਬੱਬਰ) ਰਾਏਕੋਟ ਅਧੀਨ ਪੈਂਦੇ ਪਿੰਡ ਨੂਰਪੁਰਾ ਦੇ ਦਿਹਾੜੀ-ਦੱਪਾ ਕਰਕੇ ਆਪਣਾ ਟੱਬਰ ਪਾਲ ਰਹੇ ਗਰੀਬ ਦਲਿਤ ਪਰਿਵਾਰ ਬਿਜਲੀ ਬਿੱਲ ਮਾਫੀ ਸਕੀਮ ਵਿਚ ਹੋਣ ਦੇ ਬਾਵਜੂਦ ਮੋਟੀਆਂ ਰਕਮਾਂ ਦੇ ਬਿੱਲ ਦੇਖ ਕੇ ਭੜਕ ਗਏ ਅਤੇ ਬਿਜਲੀ ਬਿੱਲਾਂ ਦੀ ਮਾਫੀ ਲਈ ਪਾਣੀ ਵਾਲੀ ਟੈਂਕੀ ‘ਤੇ ਚੜ ਕੇ ਪ੍ਰਦਰਸ਼ਨ ਕਰਨ ਲੱਗੇ। ਜੋ ਅਤਿ ਦੀ ਗਰਮੀ ਵਿਚ ਘੰਟਿਆਂ-ਬੱਦੀ ਪਾਣੀ ਵਾਲੀ ਟੈਂਕੀ ‘ਤੇ ਬੈਠੇ ਰਹੇ, ਜਿੰਨ੍ਹਾਂ ਵਿਚ ਵੱਡੀ ਗਿਣਤੀ ‘ਚ ਔਰਤਾਂ ਵੀ ਸ਼ਾਮਿਲ ਸਨ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ, ਪਾਵਰਕਾਮ ਅਤੇ ਪ੍ਰਸਾਸ਼ਨ ਖਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ। 
ਵੱਡੀ ਗਿਣਤੀ ‘ਚ ਗਰੀਬ ਪਰਿਵਾਰਾਂ ਦੇ ਪਾਣੀ ਵਾਲੀ ਟੈਂਕੀ ‘ਤੇ ਚੜਨ ਦੀ ਸੂਚਨਾ ਮਿਲਣ ‘ਤੇ ਸਥਾਨਕ ਪੁਲਿਸ ਤੇ ਸਿਵਲ ਪ੍ਰਸਾਸ਼ਨ ਨੂੰ ਹੱਥਾਂ-ਪੈਰਾਂ ਦੀ ਪੈ ਗਈ, ਜਿਸ ‘ਤੇ ਡੀਐੱਸਪੀ ਰਾਏਕੋਟ ਸੁਖਨਾਜ ਸਿੰਘ ਅਤੇ ਥਾਣਾ ਮੁੱਖੀ ਸਦਰ ਰਾਏਕੋਟ ਅਜੈਬ ਸਿੰਘ ਦੀ ਅਗਵਾਈ ਵਿਚ ਵੱਡੀ ਗਿਣਤੀ ‘ਚ ਪੁਲਿਸ ਫੋਰਸ ਨੇ ਪਹੁੰਚ ਕੇ ਸਥਿਤੀ ਨੂੰ ਕੰਟਰੋਲ ਕੀਤਾ। 
 ਦੂਜੇ ਪਾਸੇ ਸੀਟੂ ਦੇ ਨਰੇਗਾ ਮਜ਼ਦੂਰ ਯੂਨੀਅਨ ਦੇ ਤਹਿਸੀਲ ਪ੍ਰਧਾਨ ਡਾ. ਪ੍ਰਕਾਸ਼ ਸਿੰਘ ਬਰਮੀ, ਸਕੱਤਰ ਰਾਜਜਸਵੰਤ ਸਿੰਘ ਜੋਗਾ ਦੀ ਅਗਵਾਈ ਵਿਚ ਕੀਤੇ ਇਸ ਪ੍ਰਦਰਸ਼ਨ ਦੌਰਾਨ ਕਾਮਰੇਡ ਦਲਜੀਤ ਕੁਮਾਰ ਗੋਰਾ ਸਮੇਤ ਵੱਡੀ ਗਿਣਤੀ ‘ਚ ਸੀਟੂ ਆਗੂਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪਰਿਵਾਰਾਂ ਨੇ ਦੱਸਿਆ ਕਿ ਉਨਾਂ ਦੇ ਬਿਜਲੀ ਬਿੱਲ ਮਾਫੀ ਸਕੀਮ ਵਿਚ ਹੋਣ ਦੇ ਬਾਵਜੂਦ ਉਨਾਂ ਨੂੰ ਮੋਟੀਆਂ-ਮੋਟੀਆਂ ਰਕਮਾਂ ਦੇ ਬਿੱਲ ਆਏ ਹਨ। ਸਗੋਂ ਬਹੁ-ਗਿਣਤੀ ਘਰਾਂ ਵਿਚ ਇੱਕ ਬਲਬ, ਪੱਖਾ ਆਦਿ ਹੀ ਚੱਲ ਰਿਹਾ ਹੈ, ਜਦਕਿ ਉਹ ਭੱਠੇ, ਨਰੇਗਾ ਆਦਿ ਥਾਵਾਂ ‘ਤੇ ਦਿਹਾੜੀ ਲਗਾ ਕੇ ਆਪਣੇ ਟੱਬਰ ਦਾ ਪਾਲਣ ਪੋਸਣ ਕਰ ਰਹੇ ਹਨ ਪ੍ਰੰਤੂ ਪਾਵਰਕਾਮ ਰਾਏਕੋਟ ਵੱਲੋਂ ਭੇਜੇ ਮੋਟੇ-ਮੋਟੇ ਬਿਜਲੀ ਬਿੱਲਾਂ ਨੇ ਉਨਾਂ ਦੇ ਹੋਸ਼ ਉਡਾ ਕੇ ਰੱਖ ਦਿੱਤੇ। ਇਸ ਮੌਕੇ ਇੱਕ ਖਪਤਕਾਰ ਨੇ ਦੱਸਿਆ ਕਿ ਉਸ ਦੇ ਮੀਟਰ ਵਿਚ ਕਿਸੇ ਹੋਰ ਖਪਤਕਾਰ ਦੇ ਘਰ ਦੀ ਤਾਰ ਲਗਾਈ ਹੋਈ ਹੈ, ਜਿਸ ਕਾਰਨ ਉਹ ਪਿੱਛਲੇ ਕਾਫੀ ਸਮੇਂ ਤੋਂ ਕਿਸੇ ਹੋਰ ਦਾ ਬਿਜਲੀ ਬਿੱਲ ਹੀ ਭਰਦਾ ਆ ਰਿਹਾ ਹੈ।
 ਇਸ ਮੌਕੇ ਪਹੁੰਚੇ ਪਾਵਰਕਾਮ ਰਾਏਕੋਟ ਦੇ ਐਕਸੀਅਨ ਗੁਰਪ੍ਰੀਤ ਮਹਿੰਦਰ ਸਿੰਘ ਸਿੱਧੂ, ਐੱਸਡੀਓ ਕੁਲਦੀਪ ਕੁਮਾਰ ਅਤੇ ਤਹਿਸੀਲਦਾਰ ਰਾਏਕੋਟ ਮੁਖਤਿਆਰ ਸਿੰਘ ਵੱਲੋਂ ਭਰੋਸਾ ਦਿੱਤੇ ਜਾਣ ‘ਤੇ ਹੀ ਪ੍ਰਦਰਸ਼ਨਕਾਰੀ ਪਾਣੀ ਵਾਲੀ ਟੈਂਕੀ ਤੋਂ ਹੇਠਾਂ ਉਤਰੇ।
                       
Continue Reading
Click to comment

Leave a Reply

Your email address will not be published. Required fields are marked *